ਪਠਾਨਕੋਟ, 18 ਨਵੰਬਰ (ਸੰਧੂ)- ਅੱਜ ਕਿਡਜ਼ੀ ਸਾਈਾ ਇੰਟਰਨੈਸ਼ਨਲ ਸਕੂਲ ਬਧਾਨੀ ਵਿਖੇ ਪਿ੍ੰਸੀਪਲ ਪੁਨੀਤ ਸਾਂਵਲ ਦੀ ਪ੍ਰਧਾਨਗੀ ਹੇਠ ਚੌਥਾ ਸਾਲਾਨਾ ਸਮਾਗਮ ਬੜੇ ਧੂਮਧਾਮ ਨਾਲ ਕਰਵਾਇਆ ਗਿਆ | ਛੋਟੇ ਬੱਚਿਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਤੇ ਰੰਗਾਰੰਗ ਪ੍ਰੋਗਰਾਮ ਰਾਹੀਂ ਮਾਪਿਆਂ ਅਤੇ ਮਹਿਮਾਨਾਂ ਦਾ ਧਿਆਨ ਆਪਣੇ ਵੱਲ ਖਿੱਚਿਆ | ਸਮਾਗਮ ਵਿਚ ਮੁੱਖ ਮਹਿਮਾਨ ਏ.ਡੀ.ਸੀ. ਪਠਾਨਕੋਟ ਅਰਸ਼ਦੀਪ ਸਿੰਘ ਲੁਬਾਣਾ ਦੀ ਪਤਨੀ ਤਰੁਣਦੀਪ ਕੌਰ ਤੇ ਉਨ੍ਹਾਂ ਦੀ ਮਾਤਾ ਦਵਿੰਦਰ ਕੌਰ ਸਮੇਤ ਹੋਰ ਮਹਿਮਾਨ ਪ੍ਰੀਤ ਕੌਰ ਤੇ ਆਸ਼ਾ ਠਾਕੁਰ ਸਨ | ਉਨ੍ਹਾਂ ਨੇ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਤੇ ਅਧਿਆਪਕਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਚਾਂਸਲਰ ਐਸ.ਕੇ. ਪੁੰਜ, ਸੀ.ਐਮ.ਡੀ. ਕੁੰਵਰ ਤੁਸ਼ਾਰ ਪੁੰਜ, ਐਮ.ਡੀ. ਤਿ੍ਪਤਾ ਪੁੰਜ, ਉਪ ਪ੍ਰਧਾਨ ਰੀਆ ਪੁੰਜ ਨੇ ਸਮਾਗਮ ਦੀ ਸ਼ੋਭਾ ਵਧਾਈ | ਉਨ੍ਹਾਂ ਦੱਸਿਆ ਕਿ ਪਿ੍ੰਸੀਪਲ ਅਤੇ ਅਧਿਆਪਕਾਂ ਦੀ ਮਿਹਨਤ ਬੱਚਿਆਂ ਦੇ ਸਟੇਜ 'ਤੇ ਸ਼ਾਨਦਾਰ ਪ੍ਰਦਰਸ਼ਨ ਦਾ ਨਤੀਜਾ ਹੈ | ਸਾਡੇ ਸਕੂਲ ਦਾ ਉਦੇਸ਼ ਇਨ੍ਹਾਂ ਛੋਟੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨਾ ਹੈ ਤਾਂ ਜੋ ਉਹ ਭਵਿੱਖ ਵਿਚ ਤਰੱਕੀ ਕਰ ਸਕਣ ਤੇ ਸਕੂਲ ਤੇ ਉਨ੍ਹਾਂ ਦੇ ਮਾਪਿਆਂ ਦਾ ਨਾਂਅ ਰੌਸ਼ਨ ਕਰ ਸਕਣ |