ਮਾਧੋਪੁਰ, 18 ਨਵੰਬਰ (ਮਹਿਰਾ)-ਮਹਾਦੇਵ ਮਾਰਕੀਟ ਕਮੇਟੀ ਮਾਧੋਪੁਰ ਨੇ ਆਪਣਾ 14ਵਾਂ ਸਾਲਾਨਾ ਜਾਗਰਨ ਅਤੇ ਭੰਡਾਰਾ ਕਰਵਾਇਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਸਮਾਜ ਸੇਵਕ ਐਮ.ਟੀ.ਸੀ. ਹਰੀਸ਼ ਕੁਮਾਰ ਸੰਮਾ ਨੇ ਰਿਬਨ ਕੱਟ ਕੇ ਭੰਡਾਰਾ ਤੇ ਜਾਗਰਨ ਦਾ ਉਦਘਾਟਨ ਕੀਤਾ | ਕਮੇਟੀ ਨੇ ਮੁੱਖ ਮਹਿਮਾਨਾਂ ਨੂੰ ਸਿਰੋਪਾਉ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ | ਕਮੇਟੀ ਮੈਂਬਰ ਦਿਨੇਸ਼ ਕੁਮਾਰ ਲਵਲੀ, ਰਣਜੀਤ ਸਿੰਘ ਬੱਬੂ, ਧਰਮਿੰਦਰ ਪਿੰਕਾ, ਵਿਜੇ ਸਿੰਘ ਤੇ ਰਾਜੀਵ ਕੁਮਾਰ ਸਾਬਾ ਨੇ ਦੱਸਿਆ ਕਿ ਮਾਰਕਿਟ ਹਰ ਸਾਲ ਜਾਗਰਨ ਕਰਵਾਉਂਦੀ ਹੈ | ਇਸ ਸਬੰਧ ਵਿਚ ਮਾਰਕੀਟ ਕਮੇਟੀ ਨੇ ਪਹਿਲਾਂ ਹਵਨ ਕੀਤਾ ਤੇ ਫਿਰ ਕੰਜਕ ਪੂਜਾ ਕੀਤੀ | ਉਸ ਰਾਤ ਬਾਅਦ ਵਿਚ ਭਜਨ ਗਾਇਕ ਰੋਹਿਤ ਠਾਕੁਰ ਤੇ ਗਾਇਕਾ ਕਨਿਕਾ ਨੇ ਪ੍ਰਾਰਥਨਾ ਨਾਲ ਜਾਗਰਨ ਦੀ ਸ਼ੁਰੂਆਤ ਕੀਤੀ | ਭਜਨ ਗਾਇਕ ਰੋਹਿਤ ਠਾਕੁਰ ਤੇ ਗਾਇਕਾ ਕਨਿਕਾ ਵਲੋਂ ਮਹਾਂਮਾਈ ਨੂੰ ਭੇਟਾਂ ਨੇ ਦਰਸ਼ਕਾਂ ਨੂੰ ਮੰਤਰ ਮੁਗਧ ਕਰ ਦਿੱਤਾ | ਇਸ ਮੌਕੇ ਵਿਜੇ ਮਿਨਹਾਸ, ਸੁਰੇਸ਼ ਬੱਬਲਾ, ਨੰਬਰਦਾਰ ਸੁਭਾਸ਼ ਭੋਲਾ, ਮਨੀਸ਼ ਸ਼ਰਮਾ, ਸ਼ੁਭਮ, ਰਮਨ, ਵਿਨੈ, ਰਾਜੂ, ਪਰਮਜੀਤ ਸਿੰਘ, ਭੱਲਾ, ਕਾਲੂ, ਚਾਨਣ ਸਿੰਘ, ਦੀਪਕ, ਬੋਨੀ, ਮਨੂੰ, ਲੱਕੀ, ਸੁਨੀਲ, ਸ਼ੈਲੂ ਤੇ ਹੋਰ ਮਾਰਕੀਟ ਕਮੇਟੀ ਮੈਂਬਰ ਹਾਜ਼ਰ ਸਨ |