25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

72 ਅਧਿਆਪਕਾਂ ਦਾ ਬੈਚ ਦੋ ਹਫ਼ਤਿਆਂ ਦੀ ਟਰੇਨਿੰਗ ਲਈ ਫਿਨਲੈਂਡ ਪਹੁੰਚਿਆ, ਅਧਿਆਪਕ ਰਾਜੀਵ ਕੰਡਾ ਦੀ ਚੋਣ ਜ਼ਿਲ੍ਹੇ ਲਈ ਮਾਣ ਵਾਲੀ ਗੱਲ <br/>

ਅਜੀਤ ਡੈਸਕ 19-11-2025
ਘਰੋਟਾ, 18 ਨਵੰਬਰ (ਸੰਜੀਵ ਗੁਪਤਾ)- ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਐਲੀਮੈਂਟਰੀ ਸਕੂਲ ਨਲੂੰਗਾ ਬਲਾਕ ਪਠਾਨਕੋਟ-1 ਦੀ ਅਧਿਆਪਕਾ ਰਜੀਵ ਕੰਡਾ ਸਮੇਤ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਨਾਲ ਸਬੰਧਿਤ 72 ਅਧਿਆਪਕਾਂ ਦਾ ਬੈਚ 17 ਨਵੰਬਰ ਤੋਂ 28 ਨਵੰਬਰ ਤੱਕ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਚ ਟ੍ਰੇਨਿੰਗ ਲੈਣ ਲਈ ਫਿਨਲੈਂਡ ਲਈ ਰਵਾਨਾ ਹੋਇਆ | ਇੱਥੇ ਵਰਨਣਯੋਗ ਹੈ ਕਿ ਰਾਜੀਵ ਕੰਡਾ ਜ਼ਿਲੇ੍ਹ ਦੀ ਇਕੋ-ਇਕ ਐਲੀਮੈਂਟਰੀ ਸਕੂਲ ਦੀ ਅਧਿਆਪਕਾ ਹੈ ਜਿਨ੍ਹਾਂ ਨੰੂ ਇਸ ਟਰੇਨਿੰਗ ਲਈ ਫਿਨਲੈਂਡ ਜਾਣ ਦਾ ਮੌਕਾ ਪ੍ਰਦਾਨ ਹੋਇਆ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਕਮਲਦੀਪ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਡੀ.ਜੀ. ਸਿੰਘ ਨੇ ਅਧਿਆਪਕਾ ਰਜੀਵ ਕੰਡਾ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਕਿ ਪੰਜਾਬ ਦੇ ਸਿੱਖਿਆ ਵਿਭਾਗ ਵਲੋਂ ਉਨ੍ਹਾਂ ਦੀ ਟਰੇਨਿੰਗ ਲਈ ਕੀਤੀ ਚੋਣ ਜ਼ਿਲ੍ਹੇ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਰਾਜੀਵ ਕੰਡਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਅਧਿਆਪਕਾ ਰਾਜੀਵ ਕੰਡਾ ਨੇ ਦੱਸਿਆ ਕਿ ਉਹ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ:) ਦੀ ਯੋਗ ਅਗਵਾਈ ਤੇ ਹੱਲਾਸ਼ੇਰੀ ਨਾਲ ਉਹ ਇਸ ਦੋ ਹਫ਼ਤਿਆਂ ਦੀ ਟਰੇਨਿੰਗ ਵਿਚ ਭਾਗ ਲੈ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿਚ ਸਿੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ ਤੇ ਇਸੇ ਤਹਿਤ ਹੀ ਮੇਰੇ ਸਮੇਤ 72 ਅਧਿਆਪਕਾਂ ਦੇ ਬੈਚ ਨੂੰ ਫਿਨਲੈਂਡ ਭੇਜਿਆ ਗਿਆ ਹੈ |

ਪਿਛਲੀ ਖ਼ਬਰ ਕਿਡਜ਼ੀ ਸਾਈਾ ਇੰਟਰਨੈਸ਼ਨਲ ਸਕੂਲ ਬਧਾਨੀ ਵਿਖੇ ਚੌਥਾ ਸਾਲਾਨਾ ਸਮਾਗਮ ਕਰਵਾਇਆ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਰ ਭਦਰੋਆ ਵਿਖੇ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।