ਪਠਾਨਕੋਟ, 18 ਨਵੰਬਰ (ਸੰਧੂ)-ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਮਿਸ਼ਨ ਜ਼ਿਲ੍ਹਾ ਪਠਾਨਕੋਟ ਪੰਜਾਬ ਦੀ ਸਾਂਝੀ ਕਮੇਟੀ ਦੁਆਰਾ 25 ਨਵੰਬਰ 2025 ਨੂੰ ਪ੍ਰਸਤਾਵਿਤ ਸੰਵਿਧਾਨ ਸਤਿਕਾਰ ਤੇ ਸਮਰਥਨ ਮਾਰਚ ਸੰਬੰਧੀ ਸ੍ਰੀ ਗੁਰੂ ਰਵਿਦਾਸ ਮੰਦਿਰ ਭਦਰੋਆ ਵਿਖੇ ਇਕ ਮਹੱਤਵਪੂਰਨ ਮੀਟਿੰਗ ਕੀਤੀ ਗਈ | ਮੀਟਿੰਗ ਦੀ ਪ੍ਰਧਾਨਗੀ ਸ੍ਰੀ ਸਤਿਗੁਰੂ ਗੁਰੂ ਰਵਿਦਾਸ ਸਭਾ, ਜ਼ਿਲ੍ਹਾ ਪਠਾਨਕੋਟ ਦੇ ਸਾਬਕਾ ਪ੍ਰਧਾਨ ਕੇਵਲ ਕੁੰਡਲ ਨੇ ਕੀਤੀ | ਮੀਟਿੰਗ 'ਚ ਸਾਰੀਆਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ ਤੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ ਪਠਾਨਕੋਟ ਜ਼ਿਲ੍ਹੇ ਦੇ ਨਾਗਰਿਕ 25 ਨਵੰਬਰ ਨੂੰ ਪ੍ਰਸਤਾਵਿਤ ਸੰਵਿਧਾਨ ਸਤਿਕਾਰ ਤੇ ਸਮਰਥਨ ਮਾਰਚ ਵਿਚ ਸਰਗਰਮੀ ਨਾਲ ਹਿੱਸਾ ਲੈਣਗੇ | ਨਿਰਧਾਰਿਤ ਪ੍ਰੋਗਰਾਮ ਅਨੁਸਾਰ ਮਾਰਚ ਸਵੇਰੇ 10:30 ਵਜੇ ਪੁਰਾਣੇ ਐੱਸ.ਡੀ.ਐੱਮ. ਦਫ਼ਤਰ ਡਲਹੌਜ਼ੀ ਰੋਡ ਪਠਾਨਕੋਟ ਤੋਂ ਸ਼ੁਰੂ ਹੋਵੇਗਾ ਤੇ ਡੀ.ਸੀ. ਦਫ਼ਤਰ ਦੇ ਸਾਹਮਣੇ ਪੁੱਡਾ ਗਰਾਊਾਡ ਵਿਖੇ ਸਮਾਪਤ ਹੋਵੇਗਾ ਤੇ ਰੈਲੀ ਮਲਿਕਪੁਰ ਦਫ਼ਤਰ ਤੱਕ ਕੱਢੀ ਜਾਵੇਗੀ |