25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਰਾਸ਼ਟਰੀ ਪ੍ਰੈੱਸ ਦਿਵਸ 'ਤੇ ਪੱਤਰਕਾਰ ਗੁਲਸ਼ਨ ਕੁਮਾਰ ਨੂੰ ਕੀਤਾ ਸਨਮਾਨਿਤ <br/>

ਅਜੀਤ ਡੈਸਕ 19-11-2025
ਪਠਾਨਕੋਟ, 18 ਨਵੰਬਰ (ਸੰਧੂ)-ਰਾਸ਼ਟਰੀ ਪ੍ਰੈੱਸ ਦਿਵਸ ਮਨਾਉਣ ਲਈ ਲਾਈਨਜ਼ ਕਲੱਬ ਪਠਾਨਕੋਟ ਸਮਾਈਲ ਸਰਵ ਨੇ ਪ੍ਰਧਾਨ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ਼ ਸਨਮਾਨ ਸਮਾਗਮ ਕਰਵਾਇਆ ਕੀਤਾ ਜਿਸ ਵਿਚ ਪੱਤਰਕਾਰ ਗੁਲਸ਼ਨ ਕੁਮਾਰ ਨੂੰ ਮੌਜੂਦ ਕਲੱਬ ਮੈਂਬਰਾਂ ਨੇ ਰਾਸ਼ਟਰੀ ਪ੍ਰੈੱਸ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਉਨ੍ਹਾਂ ਦੇ ਪੱਤਰਕਾਰੀ 'ਚ ਯੋਗਦਾਨ ਦੀ ਪ੍ਰਸ਼ੰਸਾ ਕੀਤੀ | ਉਨ੍ਹਾਂ ਦੀਆਂ ਲਿਖਤਾਂ ਅੱਜ ਸਮਾਜ ਨੂੰ ਇਕ ਨਵੀਂ ਦਿਸ਼ਾ ਪ੍ਰਦਾਨ ਕਰਦੀਆਂ ਹਨ | ਇਸ ਮੌਕੇ ਸਮੂਹ ਨੇ ਸੀਨੀਅਰ ਪੱਤਰਕਾਰ ਗੁਲਸ਼ਨ ਕੁਮਾਰ ਨੂੰ ਹਾਰ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਪ੍ਰਧਾਨ ਅਸ਼ੋਕ ਕੁਮਾਰ ਤੇ ਜ਼ੋਨ ਚੇਅਰਮੈਨ ਲਾਇਨ ਉਮੇਸ਼ ਕੁਮਾਰ ਨੇ ਕਿਹਾ ਕਿ ਭਾਰਤ ਵਿਚ ਰਾਸ਼ਟਰੀ ਪ੍ਰੈੱਸ ਦਿਵਸ ਸਾਡੇ ਸਮਾਜ ਵਿਚ ਇਕ ਸੁਤੰਤਰ ਤੇ ਜ਼ਿੰਮੇਵਾਰ ਪ੍ਰੈਸ ਦੀ ਜ਼ਰੂਰੀ ਭੂਮਿਕਾ ਦਾ ਸਨਮਾਨ ਕਰਨ ਲਈ ਮਨਾਇਆ ਜਾਂਦਾ ਹੈ | ਇਸ ਮੌਕੇ ਸਕੱਤਰ ਕੁਲਜੀਤ ਸਲਾਰੀਆ, ਕੈਸ਼ੀਅਰ ਬੀ.ਐਲ. ਪਟਿਆਲ, ਪੀ.ਆਰ.ਓ. ਸਾਜਨ ਗਾਂਧੀ, ਇੰਜੀਨੀਅਰ ਰਵਿੰਦਰ ਹੰਸਪਾਲ, ਇੰਜੀਨੀਅਰ ਹਰੀਸ਼ ਚੋਪੜਾ, ਇੰਜੀਨੀਅਰ ਸੰਦੀਪ ਖੰਨਾ, ਰਮਨ ਮੰਗੀ, ਸੁਰੇਂਦਰ ਕਟੋਚ, ਅਸ਼ਵਨੀ ਮਹਾਜਨ, ਜਤਿਨ ਨਿਝਾਵਨ, ਰੋਹਿਤ ਮਹਾਜਨ, ਅਨਮੋਲ ਗੁਪਤਾ, ਸੁਸ਼ੀਲ ਸੂਦ, ਅਨਿਲ ਕੁਮਾਰ, ਐਡਵੋਕੇਟ ਰਿਸ਼ੂ ਮਹਾਜਨ, ਗੌਤਮ ਚੋਪੜਾ, ਸਿੰਗੇਸ਼ਵਰ ਸ਼ਾਹ, ਨਰਿੰਦਰ ਮਹਾਜਨ, ਸੁਖਵਿੰਦਰ ਸਿੰਘ ਤੇ ਹੋਰ ਪਤਵੰਤੇ ਵੀ ਮੌਜੂਦ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਮੰਦਰ ਭਦਰੋਆ ਵਿਖੇ ਮੀਟਿੰਗ <br/> ਅਗਲੀ ਖ਼ਬਰ ਗ੍ਰੀਨਲੈਂਡ ਪਬਲਿਕ ਸਕੂਲ ਵਿਖੇ ਦੋ ਦਿਨਾਂ ਖੇਡ ਮੇਲੇ ਦੌਰਾਨ ਵਿਦਿਆਰਥੀਆਂ ਨੇ ਤਗਮੇ ਜਿੱਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।