ਪਠਾਨਕੋਟ, 18 ਨਵੰਬਰ (ਸੰਧੂ)- ਗ੍ਰੀਨਲੈਂਡ ਪਬਲਿਕ ਸਕੂਲ ਵਲੋਂ ਚੇਅਰਮੈਨ ਰਣਵੀਰ ਸਿੰਘ, ਸਕੱਤਰ ਕੰਵਲਜੀਤ ਸਿੰਘ ਤੇ ਪਿ੍ੰਸੀਪਲ ਅਨੁਮੀਤ ਕੌਰ ਦੀ ਪ੍ਰਧਾਨਗੀ ਹੇਠ ਸਕੂਲ ਦੀ ਗਰਾਊਾਡ ਵਿਖੇ ਦੋ ਦਿਨਾਂ ਖੇਡ ਮੇਲਾ ਕਰਵਾਇਆ ਗਿਆ | ਪ੍ਰੋਗਰਾਮ ਵਿਚ ਨਰਸਰੀ ਤੋਂ ਲੈ ਕੇ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ 'ਚ ਉਤਸ਼ਾਹ ਨਾਲ ਹਿੱਸਾ ਲਿਆ ਤੇ ਵੱਧ ਤੋਂ ਵੱਧ ਤਗਮੇ ਜਿੱਤ ਕੇ ਆਪਣਾ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਤਗਮੇ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਜੇਤੂ ਵਿਦਿਆਰਥੀਆਂ ਵਿਚ ਵਿਹਾਨ ਠਾਕੁਰ ਨਰਸਰੀ, ਅਕਾਂਸ਼ਾ ਛੇਵੀਂ, ਆਵਿਸ਼ ਥਾਪਾ ਨਰਸਰੀ, ਰਕਸ਼ਿਤਾ 6ਵੀਂ, ਸ਼ਿਵਾਂਸ਼ ਪਠਾਨੀਆ ਐਲ.ਕੇ.ਜੀ., ਜੈਵਿਨ ਛੇਵੀਂ, ਕਾਰਤਿਕ ਐਲ.ਕੇ.ਜੀ, ਸਮਰੱਥ ਛੇਵੀਂ, ਮਨਪ੍ਰੀਤ ਯੂ.ਕੇ.ਜੀ., ਨਕਸ਼ਿਤ ਸੱਤਵੀਂ, ਗੌਰਵ ਯੂ.ਕੇ.ਜੀ., ਰਨਵੀਰ ਅੱਠਵੀਂ, ਪਰਵਜੋਤ ਪਹਿਲੀ, ਮੋਹੌਕ 8ਵੀਂ, ਕਵੀਸ਼ ਪਹਿਲੀ, ਸਾਹਿਲ ਅੱਠਵੀਂ, ਸੁਹਾਨਾ ਸਿੰਘ ਦੂਜੀ, ਰੂਫ਼ੂਸ, ਆਰਵ, ਈਸ਼ਾਨ ਤੀਜੀ, ਰਣਵੀਰ 8ਵੀਂ, ਜੈ, ਅਯਾਨ ਤੀਜੀ, ਸਨੇਹ ਨੰਦਾ ਨੌਵੀਂ, ਸਕਸ਼ਮ ਠਾਕੁਰ ਚੌਥੀ ਦਿਵਿਆਂਸ਼ ਆਦਿ ਹਾਜ਼ਰ ਸਨ |