ਪਠਾਨਕੋਟ, 18 ਨਵੰਬਰ (ਵਿਨੋਦ)-ਜ਼ਿਲ੍ਹਾ ਪਠਾਨਕੋਟ ਵਿਚ ਵਣ ਮਾਫ਼ੀਆ ਵਲੋਂ ਲਗਾਤਾਰ ਖੈਰ ਅਤੇ ਹੋਰ ਬੂਟਿਆਂ ਦੀ ਨਾਜਾਇਜ਼ ਕਟਾਈ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦੇ ਵਣ ਵਿਭਾਗ ਵਲੋਂ ਪਿਛਲੀ ਰਾਤ ਨੂੰ ਮਾਧੋਪੁਰ ਡਿਫੈਂਸ ਰੋਡ 'ਤੇ ਦੋ ਗੱਡੀਆਂ ਨੂੰ ਕਾਬੂ ਕੀਤਾ, ਜਿਸ ਵਿਚੋਂ ਖੈਰ ਦੀ ਲੱਕੜੀ ਬਰਾਮਦ ਕੀਤੀ ਗਈ | ਰੇਂਜ ਅਫ਼ਸਰ ਪਠਾਨਕੋਟ ਬਰਿੰਦਰਜੀਤ ਸਿੰਘ ਨੇ ਦੱਸਿਆ ਕਿ ਰਾਤ ਦੇ ਦਰਮਿਆਨ ਉਨ੍ਹਾਂ ਦੀ ਟੀਮ ਵਲੋਂ ਸੂਚਨਾ ਦੇ ਆਧਾਰ 'ਤੇ ਵਣ ਮਾਫ਼ੀਆ 'ਤੇ ਕਾਰਵਾਈ ਕੀਤੀ ਗਈ | ਵਣ ਮਾਫ਼ੀਆ ਵਲੋਂ ਉਨ੍ਹਾਂ ਦੀ ਟੀਮ ਉੱਪਰ ਹਮਲਾ ਕਰ ਦਿੱਤਾ ਗਿਆ, ਜਿਸ ਦੇ ਬਚਾਅ ਵਿਚ ਉਨ੍ਹਾਂ ਵਲੋਂ ਹਵਾਈ ਫਾਇਰ ਕੀਤੇ ਗਏ, ਜਿਸ ਦੇ ਵਣ ਮਾਫ਼ੀਆ ਦੇ ਲਗਪਗ ਲੋਕ ਸੀ, ਜੋ ਦੌੜ ਗਏ ਅਤੇ ਗੱਡੀਆਂ ਉੱਥੇ ਛੱਡ ਗਏ | ਦੋ ਗੱਡੀਆਂ ਖੈਰ ਦੀ ਲੱਕੜੀ ਨਾਲ ਭਰੀਆਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜਿਹੜਾ ਵੀ ਲੱਕੜੀ ਚੌੜੀ ਉਨ੍ਹਾਂ ਕਿਹਾ ਕਿ ਜਿਹੜਾ ਵੀ ਲੱਕੜੀ ਚੋਰੀ ਕਰਦਾ ਫੜਿਆ ਗਿਆ, ਉਸ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |