26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਲਾਇਨਜ਼ ਕਲੱਬ ਨੇ ਡਾਂਸ ਤੇ ਗਿੱਧਾ ਮੁਕਾਬਲਾ ਕਰਵਾਇਆ <br/>

ਅਜੀਤ ਡੈਸਕ 19-11-2025
ਪਠਾਨਕੋਟ, 18 ਨਵੰਬਰ (ਸੰਧੂ)-ਲਾਇਨਜ਼ ਕਲੱਬ ਪਠਾਨਕੋਟ ਵਲੋਂ ਪ੍ਰਧਾਨ ਰੋਮੀ ਵਡੈਹਰਾ ਦੀ ਪ੍ਰਧਾਨਗੀ ਹੇਠ ਇਕ ਡਾਂਸ ਅਤੇ ਗਿੱਧਾ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਜ਼ਿਲ੍ਹੇ ਭਰ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਪੀ. ਡੀ. ਜੀ. ਸਤੀਸ਼ ਮਹਿੰਦਰੂ ਇਸ ਮੁਕਾਬਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦੋਂ ਕਿ ਪ੍ਰੋਜੈਕਟ ਚੇਅਰਮੈਨ ਡਾ: ਐੱਮ. ਐੱਲ. ਅੱਤਰੀ, ਅਜੈ ਗੁਪਤਾ, ਸਹਿ-ਚੇਅਰਮੈਨ ਸੰਦੀਪ ਸੈਣੀ ਅਤੇ ਪ੍ਰਸ਼ੋਤਮ ਮਹਾਜਨ ਵਿਸ਼ੇਸ਼ ਮਹਿਮਾਨ ਸਨ ਅਤੇ ਉਨ੍ਹਾਂ ਨੇ ਦੀਪ ਜਗਾ ਕੇ ਮੁਕਾਬਲੇ ਦਾ ਉਦਘਾਟਨ ਕੀਤਾ | ਮੁਕਾਬਲੇ ਵਿਚ 20 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸੀਨੀਅਰ ਸੋਲੋ ਮੁਕਾਬਲੇ ਵਿਚ ਸਮਾਰਟ ਸਰਕਾਰੀ ਸਕੂਲ ਸਿਆਲੀ ਕੁੱਲੀਆਂ ਦੀ ਵਿਦਿਆਰਥਣ ਸਿਮਰਨ ਨੇ 'ਰਘੁਕੁਲ ਤੇਰੀ ਰਾਹ ਨਿਹਾਰੇ' ਗੀਤ 'ਤੇ ਨੱਚ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ, ਉਸ ਤੋਂ ਬਾਅਦ ਸੇਂਟ ਜੋਸਫ ਸਕੂਲ ਦੀ ਮਾਨਯਤਾ ਦੂਜੇ ਸਥਾਨ 'ਤੇ ਅਤੇ ਐੱਮ. ਡੀ. ਕੇ. ਆਰੀਆ ਪਬਲਿਕ ਸਕੂਲ ਦੀ ਮਾਨਯਾ ਤੀਜੇ ਸਥਾਨ 'ਤੇ ਰਹੀ | ਇਸੇ ਤਰ੍ਹਾਂ ਜੂਨੀਅਰ ਸੋਲੋ ਮੁਕਾਬਲੇ ਵਿਚ ਸੇਂਟ ਜੋਸਫ ਸਕੂਲ ਦੀ ਤਰੁਸ਼ੀ ਨੇ ਪਹਿਲਾ ਸਥਾਨ, ਸਾਵਨ ਪਬਲਿਕ ਸਕੂਲ ਦੀ ਅਪੂਰਵਾ ਠਾਕੁਰ ਦੂਜੇ ਸਥਾਨ 'ਤੇ ਅਤੇ ਐਵਲੋਨ ਸਕੂਲ ਦੀ ਸਿ੍ਸ਼ਟੀ ਤੀਜੇ ਸਥਾਨ 'ਤੇ ਰਹੀ | ਕਲੱਬ ਵਲੋਂ ਕਰਵਾਏ ਗਏ ਗਿੱਧਾ ਮੁਕਾਬਲੇ ਵਿਚ ਸੇਂਟ ਜੋਸਫ ਸਕੂਲ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਓਵਰਆਲ ਟਰਾਫ਼ੀ ਜਿੱਤੀ, ਜਦੋਂ ਕਿ ਸਾਵਨ ਪਬਲਿਕ ਸਕੂਲ ਦੂਜੇ ਸਥਾਨ 'ਤੇ ਰਿਹਾ | ਮੁਕਾਬਲੇ ਵਿਚ ਪੰਕਜ ਮਾਲਾ, ਕਮਲ ਰਾਜ ਤੇ ਅਨੂ ਹੰਸ ਨੇ ਜੱਜਾਂ ਵਜੋਂ ਭੂਮਿਕਾ ਨਿਭਾਈ | ਅੰਤ ਵਿਚ ਮੁੱਖ ਮਹਿਮਾਨ ਸਤੀਸ਼ ਮਹਿੰਦਰੂ ਤੇ ਪ੍ਰਧਾਨ ਰੋਮੀ ਵਡੈਹਰਾ ਵਲੋਂ ਜੇਤੂਆਂ ਨੂੰ ਟਰਾਫ਼ੀਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰੇਣੂ ਮਹਿੰਦਰੂ, ਨੀਰੂ ਵਡੈਹਰਾ, ਰਿਤੂ ਕੋਹਲੀ, ਲਵਲੀਨ ਸ਼ਰਮਾ, ਸਕੱਤਰ ਸੰਦੀਪ ਕੋਹਲੀ, ਕੈਸ਼ੀਅਰ ਦੀਪਕ ਸ਼ਰਮਾ, ਰਵਨੀਤ ਗੱਡ, ਰਵਿੰਦਰ ਮਹਾਜਨ, ਡਾ: ਤਰਸੇਮ ਸਿੰਘ, ਪ੍ਰਵੀਨ ਅਗਰਵਾਲ, ਸੁਰਿੰਦਰ ਮਹਾਜਨ, ਅਮਿਤ ਸਾਹਨੀ, ਬਲਜੀਤ ਸਿੰਘ, ਸੁਰਜੀਤ ਸਿੰਘ, ਬੌਬੀ ਹਾਂਡਾ, ਪ੍ਰਵੇਸ਼ ਭੰਡਾਰੀ, ਬਲਵਿੰਦਰ ਸਿੰਘ, ਕਨਵ ਡੋਗਰਾ, ਜੋਗਿੰਦਰ ਸ਼ਿੰਗਾਰੀ ਤੇ ਗੌਰਵ ਮਹਾਜਨ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਵਣ ਮਾਫ਼ੀਆ 'ਤੇੇ ਵਿਭਾਗ ਦੀ ਵੱਡੀ ਕਾਰਵਾਈ, ਦੋ ਗੱਡੀਆਂ ਖੈਰ ਬਰਾਮਦ ਅਗਲੀ ਖ਼ਬਰ ਸ੍ਰੀ ਮਹਾਵੀਰ ਹਨੂਮਾਨ ਮੰਦਿਰ ਵਿਖੇ ਸਾਲਾਨਾ ਭੰਡਾਰਾ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।