26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਭਾਰਤ ਵਿਕਾਸ ਪ੍ਰੀਸ਼ਦ ਵਲੋਂ 'ਭਾਰਤ ਨੂੰ ਜਾਣੋ' ਮੁਕਾਬਲਾ <br/>

ਅਜੀਤ ਡੈਸਕ 19-11-2025
ਪਠਾਨਕੋਟ, 18 ਨਵੰਬਰ (ਸੰਧੂ)-ਭਾਰਤ ਵਿਕਾਸ ਪ੍ਰੀਸ਼ਦ ਛਤਵਾਲ ਸ਼ਾਖਾ ਨੇ ਸ਼ਾਖਾ ਪ੍ਰਧਾਨ ਰਜਨੀਸ਼ ਸ਼ਰਮਾ ਦੀ ਪ੍ਰਧਾਨਗੀ ਤੇ ਖੇਤਰੀ ਪ੍ਰਧਾਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਛਤਵਾਲ ਦੇ ਡਿਫੈਂਸ ਕਾਲੋਨੀ ਸਥਿਤ ਭਾਰਤ ਵਿਕਾਸ ਭਵਨ ਵਿਖੇ 'ਭਾਰਤ ਨੂੰ ਜਾਣੋ' ਮੁਕਾਬਲਾ ਕਰਵਾਇਆ | ਇਹ ਮੁਕਾਬਲਾ ਜੂਨੀਅਰ (ਗ੍ਰੇਡ 6-8) ਅਤੇ ਸੀਨੀਅਰ (ਗ੍ਰੇਡ 9-12) ਦੋਵਾਂ ਸ਼੍ਰੇਣੀਆਂ ਵਿਚ ਆਯੋਜਿਤ ਕੀਤਾ ਗਿਆ, ਜਿਸ ਵਿਚ ਦਸ ਟੀਮਾਂ ਨੇ ਭਾਗ ਲਿਆ | ਜੂਨੀਅਰ ਸ਼੍ਰੇਣੀ ਵਿਚ ਪਹਿਲਾ ਸਥਾਨ ਹਿਮ ਸ਼ਿਖਾ ਸਕੂਲ, ਮਾਮੂਨ, ਦੂਜਾ ਸਥਾਨ ਸਾਵਨ ਸੀਨੀਅਰ ਸੈਕੰਡਰੀ ਸਕੂਲ, ਹਰਿ ਨੇ ਪ੍ਰਾਪਤ ਕੀਤਾ | ਇਸੇ ਤਰ੍ਹਾਂ ਆਲ ਤੇ ਤੀਜਾ ਸਥਾਨ ਸਰਵ ਹਿਤਕਾਰੀ ਸਕੂਲ, ਮਾਮੂਨ ਸੀਨੀਅਰ ਸ਼੍ਰੇਣੀ ਵਿਚ ਪਹਿਲਾ ਸਥਾਨ ਹਿਮ ਸ਼ਿਖਾ ਸਕੂਲ, ਮਾਮੂਨ ਦੂਜਾ ਸਥਾਨ ਏ. ਵੀ. ਸਕੂਲ, ਮਾਮੂਨ ਤੇ ਤੀਜਾ ਸਥਾਨ ਏਾਜਲ ਪਬਲਿਕ ਸਕੂਲ ਮਾਮੂਨ ਨੇ ਹਾਸਲ ਕੀਤਾ | ਡਿਫੈਂਸ ਕਾਲੋਨੀ ਦੇ ਸਰਪੰਚ ਸਰਬਜੀਤ ਸਿੰਘ ਗਿੱਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਤੇ ਉਨ੍ਹਾਂ ਸਾਰੇ ਜੇਤੂਆਂ ਨੂੰ ਇਨਾਮ ਵੰਡੇ | ਇਸ ਮੌਕੇ ਸੂਬਾਈ ਐਕਟੀਵਿਟੀ ਕੋਆਰਡੀਨੇਟਰ ਕੁਲਭੂਸ਼ਨ ਕੁਮਾਰ, ਰਜਨੀਸ਼ ਸ਼ਰਮਾ ਬਰਾਂਚ ਪ੍ਰਧਾਨ, ਅਮਰਜੀਤ ਸਿੰਘ ਵਿੱਤ ਸਕੱਤਰ, ਰਜਿੰਦਰ ਕੁਮਾਰ, ਅਮਿਤ ਕਾਂਸਲ, ਹਰੀ ਸਿੰਘ, ਸਰਬਜੀਤ ਸਿੰਘ, ਮਧੂ ਸੂਦਨ, ਵਿਸ਼ਾਲ ਕੁਮਾਰ ਤੇ ਵਿਕਰਮ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਆਪ੍ਰੇਸ਼ਨ ਕਾਸੋ ਤਹਿਤ ਜ਼ਿਲ੍ਹਾ ਪਠਾਨਕੋਟ 'ਚ ਚਲਾਇਆ ਗਿਆ ਸਰਚ ਆਪ੍ਰੇਸ਼ਨ, 6 ਗਿ੍ਫ਼ਤਾਰ <br/> ਅਗਲੀ ਖ਼ਬਰ ਵਣ ਮਾਫ਼ੀਆ 'ਤੇੇ ਵਿਭਾਗ ਦੀ ਵੱਡੀ ਕਾਰਵਾਈ, ਦੋ ਗੱਡੀਆਂ ਖੈਰ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।