ਪਠਾਨਕੋਟ, 18 ਨਵੰਬਰ (ਸੰਧੂ)-ਸ੍ਰੀ ਮਹਾਵੀਰ ਹਨੂਮਾਨ ਮੰਦਿਰ ਬਧਾਨੀ ਵਿਖੇ ਸਾਲਾਨਾ ਹਵਨ ਯੱਗ ਅਤੇ ਇਕ ਵਿਸ਼ਾਲ ਭੰਡਾਰਾ ਆਯੋਜਿਤ ਕੀਤਾ ਗਿਆ | ਹਵਨ ਯੱਗ ਸਵੇਰੇ 10 ਵਜੇ ਮੰਦਿਰ ਪਰਿਸਰ ਦੇ ਵਿਚ ਸ਼ੁਰੂ ਹੋਇਆ | ਪ੍ਰੋਗਰਾਮ ਦੌਰਾਨ ਸ੍ਰੀ ਸਾਈਾ ਗਰੁੱਪ ਦੇ ਚੇਅਰਮੈਨ ਇੰਜੀਨੀਅਰ ਐਸ.ਕੇ. ਪੁੰਜ, ਐਮ.ਡੀ. ਮੈਡਮ ਤਿ੍ਪਤਾ ਪੁੰਜ, ਸੀ.ਐਮ.ਡੀ. ਕੰਵਰ ਤੁਸ਼ਾਰ ਪੁੰਜ, ਰੀਆ ਪੁੰਜ, ਕਰਮ ਚੰਦ (ਪ੍ਰਧਾਨ) ਅਤੇ ਮੰਦਿਰ ਕਮੇਟੀ ਦੇ ਮੈਂਬਰਾਂ ਨੇ ਅਹੂਤੀਆਂ ਭੇਟ ਕੀਤੀਆਂ | ਚੇਅਰਮੈਨ ਇੰਜੀਨੀਅਰ ਐਸ.ਕੇ. ਪੁੰਜ ਨੇ ਕਿਹਾ ਕਿ ਇਹ ਸਾਡੇ ਇਲਾਕੇ ਦਾ ਸੁਭਾਗ ਹੈ, ਜਿੱਥੇ ਹਰ ਰੋਜ਼ ਕੋਈ ਨਾ ਕੋਈ ਧਾਰਮਿਕ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਹੀ ਇਸ ਸੰਸਾਰ ਵਿਚ ਇਕੋ-ਇਕ ਜੀਵਨ ਹੈ | ਜਿਸ ਵਿਚ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਸ਼ੁੱਭ ਮੌਕਾ ਮਿਲਦਾ ਹੈ | ਇਸ ਤੋਂ ਬਾਅਦ ਦੁਪਹਿਰ 1 ਵਜੇ ਤੋਂ ਦੇਰ ਦੁਪਹਿਰ ਤੱਕ ਇਕ ਵਿਸ਼ਾਲ ਲੰਗਰ ਲਗਾਇਆ ਗਿਆ | ਜਿਸ ਵਿਚ ਪਿੰਡ ਵਾਸੀਆਂ ਅਤੇ ਰਾਹਗੀਰਾਂ ਨੇ ਪ੍ਰਸ਼ਾਦ ਦਾ ਸੇਵਨ ਕੀਤਾ | ਇਸ ਮੌਕੇ ਕਰਮ ਚੰਦ, ਹਰੀ ਓਮ ਸ਼ਰਮਾ, ਰਣਧੀਰ ਸਿੰਘ, ਵਿਨੋਦ ਕੁਮਾਰ, ਵਿਪਨ ਕੁਮਾਰ, ਕੁਲਦੀਪ ਰਾਜ, ਰਮੇਸ਼, ਸੂਰਜ ਸਿੰਘ, ਕੇਵਲ ਕੁਮਾਰ, ਸੰਨੀ ਕੁਮਾਰ, ਜੋਗਿੰਦਰ ਪਾਲ, ਦੇਸ ਰਾਜ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ ਮੌਜੂਦ ਸਨ |