27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਲੱਖਾਂ ਕਰੋੜਾਂ ਰੁਪਏ ਦੀਆਂ ਸਰਕਾਰੀ ਇਮਾਰਤਾਂ ਬਣ ਰਹੀਆਂ ਖੰਡਰ, ਜ਼ਿਲ੍ਹਾ ਪ੍ਰਸ਼ਾਸਨ ਕਰੇ ਗੌਰ

ਅਜੀਤ ਡੈਸਕ 08-11-2025
ਗੁਰਦਾਸਪੁਰ, 7 ਨਵੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਸ਼ਹਿਰ ਅੰਦਰ ਪ੍ਰਬੰਧਕੀ ਕੰਪਲੈਕਸ ਬਣ ਜਾਣ ਤੋਂ ਬਾਅਦ ਸਰਕਾਰੀ ਇਮਾਰਤਾਂ ਖੰਡਰ ਦਾ ਰੂਪ ਧਾਰਨ ਕਰ ਰਹੀਆਂ ਹਨ ਪਰ ਜ਼ਿਲ੍ਹਾ ਪ੍ਰਸ਼ਾਸਨ ਸਭ ਕੁਝ ਜਾਣਦਾ ਹੋਇਆ ਮੂਕ ਦਰਸ਼ਕ ਬਣੀ ਬੈਠਾ ਹੈ | ਜਦੋਂ ਕਿ ਸ਼ਹਿਰ ਦੀਆਂ ਖਾਲੀ ਪਈਆਂ ਇਮਾਰਤਾਂ ਦੀ ਕਈ ਲੋਕ ਨਜਾਇਜ਼ ਤੌਰ 'ਤੇ ਵਰਤੋਂ ਵੀ ਕਰ ਰਹੇ ਹਨ | ਇਸ ਸੰਬੰਧੀ ਸ਼ਹਿਰ ਦੀਆਂ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਗੁਰਦਾਸਪੁਰ ਦੇ ਪ੍ਰਬੰਧਕੀ ਕੰਪਲੈਕਸ ਨੰੂ ਬਣਿਆਂ 10-12 ਸਾਲ ਹੋ ਗਏ ਹਨ ਤੇ ਲੱਖਾਂ ਕਰੋੜਾਂ ਦੀਆਂ ਖਾਲੀ ਇਮਾਰਤਾਂ ਖਸਤਾ ਹਾਲਤ ਵਿਚ ਹਨ ਉੱਥੇ ਹੀ ਲੋਕ ਵਰਤੋਂ ਕਰਕੇ ਉਨ੍ਹਾਂ ਦਾ ਕੀਮਤੀ ਸਾਮਾਨ ਵੀ ਉਖਾੜ ਕੇ ਲੈ ਗਏ ਹਨ ਜਿਸ ਨਾਲ ਸਰਕਾਰੀ ਜਾਇਦਾਦ ਨੰੂ ਕਾਫ਼ੀ ਨੁਕਸਾਨ ਪਹੁੰਚ ਰਿਹਾ ਹੈ | ਉਨ੍ਹਾਂ ਦੱਸਿਆ ਕਿ ਖਾਲੀ ਪਈਆਂ ਜਾਇਦਾਦਾਂ ਸੰਬੰਧੀ ਰਹਿ ਚੁੱਕੇ ਡਿਪਟੀ ਕਮਿਸ਼ਨਰ ਨੰੂ ਮੰਗ ਪੱਤਰ ਵੀ ਦਿੱਤੇ ਹਨ | ਫਿਰ ਵੀ ਇਸ ਪਾਸੇ ਕੋਈ ਸਰਕਾਰੀ ਅਧਿਕਾਰੀ ਧਿਆਨ ਨਹੀਂ ਦੇ ਰਹੇ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਹਿਰ ਅੰਦਰ ਖਾਲੀ ਪਈਆਂ ਇਮਾਰਤਾਂ ਨੰੂ ਵਰਤੋਂ ਵਿਚ ਲਿਆਉਣ ਲਈ ਨਿੱਜੀ ਕੰਪਨੀਆਂ ਨੰੂ ਕਿਰਾਏ 'ਤੇ ਦਿੱਤੀਆਂ ਜਾਣ ਜਿਸ ਨਾਲ ਸਰਕਾਰੀ ਖ਼ਜ਼ਾਨੇ ਨੰੂ ਲਾਭ ਪਹੁੰਚ ਸਕੇ |
ਪਿਛਲੀ ਖ਼ਬਰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿਖੇ ਵਿਕਸਿਤ ਭਾਰਤ 'ਯੂਥ ਕਨੈੱਕਟ' ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਐੱਸ.ਐੱਸ.ਐੱਮ. ਕਾਲਜ ਲਗਾਤਾਰ ਪੰਜਵੀਂ ਵਾਰ ਯੁਵਕ ਮੇਲੇ ਦਾ ਚੈਂਪੀਅਨ ਬਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।