ਦੀਨਾਨਗਰ, 7 ਨਵੰਬਰ (ਸੋਢੀ/ਸ਼ਰਮਾ)- ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਦੀਨਾਨਗਰ ਵਿਖੇ ਵਿਕਸਿਤ ਭਾਰਤ ਯੁਵਾ ਕਨੈੱਕਟ ਪ੍ਰੋਗਰਾਮ ਕਰਵਾਇਆ ਗਿਆ | ਭਾਰਤ ਸਰਕਾਰ ਦਾ ਯੁਵਾ ਮਾਮਲੇ ਤੇ ਖੇਡ ਮੰਤਰਾਲਾ, 'ਮਾਈ ਇੰਡੀਆ' ਪੋਰਟਲ ਰਾਹੀਂ, ਨੌਜਵਾਨਾਂ ਨੂੰ ਲੀਡਰਸ਼ਿਪ, ਨਾਗਰਿਕ ਜ਼ਿੰਮੇਵਾਰੀ ਤੇ ਰਾਸ਼ਟਰ ਨਿਰਮਾਣ ਵੱਲ ਪ੍ਰੇਰਿਤ ਕਰਨ ਲਈ ਬਹਿਸਾਂ, ਯੁਵਾ ਸੰਸਦਾਂ ਤੇ ਹੋਰ ਗਤੀਵਿਧੀਆਂ ਕਰਵਾਉਣ ਦੀ ਲੜੀ ਵਿਚ ਇਹ ਪ੍ਰੋਗਰਾਮ ਕਰਵਾਇਆ ਗਿਆ | ਪ੍ਰੋਗਰਾਮ ਦੀ ਪ੍ਰਧਾਨਗੀ ਪਿ੍ੰਸੀਪਲ ਡਾ: ਸਰਲਾ ਨਿਰੰਕਾਰੀ ਨੇ ਕੀਤੀ | ਨੋਡਲ ਅਫ਼ਸਰ ਪ੍ਰੋ: ਸੁਨੀਤਾ ਵਰਮਾ ਤੇ ਕੋਆਰਡੀਨੇਟਰ ਪ੍ਰੋ: ਸੰਗੀਤਾ ਮਲਹੋਤਰਾ ਦੀ ਅਗਵਾਈ ਹੇਠ ਕਰਵਾਏ ਗਏ ਇਸ ਪ੍ਰੋਗਰਾਮ ਵਿਚ ਯੂਥ ਆਈਕਨ ਭਵਨਜੋਤ ਸਿੰਘ ਤੇ ਆਸ਼ੀਸ਼ ਮੁੱਖ ਆਕਰਸ਼ਨ ਰਹੇ | ਸਮਾਗਮ ਦਾ ਆਰੰਭ ਮਹਿਮਾਨਾਂ ਵਲੋਂ ਵਿੱਦਿਆ ਜੋਤੀ ਜਗਾਉਣ ਨਾਲ ਹੋਇਆ | ਸਮਾਗਮ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਇਸ ਪ੍ਰੋਗਰਾਮ ਦਾ ਉਦੇਸ਼ ਨੌਜਵਾਨਾਂ ਵਿਚ ਭਾਗੀਦਾਰੀ ਤੇ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨਾ ਹੈ | ਇਸ ਮੌਕੇ ਪਹੁੰਚੇ ਮਹਿਮਾਨਾਂ ਨੂੰ ਬੂਟੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ | ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਅੰਗਰੇਜ਼ੀ ਵਿਭਾਗ ਦੀ ਮੁਖੀ ਡਾ: ਪੂਜਾ ਮਹਾਜਨ ਨੇ ਕੀਤਾ | ਇਸ ਮੌਕੇ ਪ੍ਰੋਫੈਸਰ ਸੁਨੀਤਾ ਵਰਮਾ, ਪ੍ਰੋਫੈਸਰ ਸੰਗੀਤਾ ਮਲਹੋਤਰਾ, ਡਾ: ਦੀਪਕ ਜੋਤੀ, ਪ੍ਰੋਫੈਸਰ ਨੇਹਾ, ਡਾ: ਪੂਜਾ ਤੇ ਡਾ: ਡਿੰਪਲ ਵੀ ਮੌਜੂਦ ਸਨ |