ਧਾਰੀਵਾਲ, 5 ਨਵੰਬਰ (ਜੇਮਸ ਨਾਹਰ)- ਮੈਥੋਡਿਸਟ ਚਰਚ ਦੇ ਮੁੱਖ ਪਾਦਰੀ ਜਸਵੰਤ ਅਤੇ ਪਾਦਰੀ ਸੰਦੀਪ ਮਸੀਹ ਦੁਆਰਾ ਮਸੀਹ ਸਮਾਗਮ ਕਰਵਾਇਆ ਗਿਆ ਜਿਸ ਵਿਚ ਭਾਰਤ ਹੈਲਥ ਕੇਅਰ ਦੇ ਮੁੱਖ ਪ੍ਰਬੰਧਕ ਡਾਕਟਰ ਨਿਰਮਲ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਜਿਨਾਂ ਦਾ ਸਮਾਗਮ ਵਿਚ ਪਹੁੰਚਣ 'ਤੇ ਪ੍ਰਬੰਧਕਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਇਸ ਦੌਰਾਨ ਪਾਦਰੀ ਸੰਦੀਪ ਮਸੀਹ ਨੇ ਪਵਿੱਤਰ ਬਾਈਬਲ ਰਾਹੀਂ ਹਮ ਕਲਾਮ ਹੋ ਕੇ ਸੰਗਤਾਂ ਨਾਲ ਵਚਨਾਂ ਦੀ ਸਾਂਝ ਪਾਈ | ਇਸ ਤੋਂ ਇਲਾਵਾ ਵੱਖ-ਵੱਖ ਭਜਨ ਮੰਡਲੀਆਂ ਨੇ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਦਾ ਗੁਣਗਾਨ ਕੀਤਾ | ਇਸ ਦੌਰਾਨ ਡਾਕਟਰ ਨਿਰਮਲ ਸਿੰਘ ਨੇ ਚਰਚ ਨੂੰ ਰਾਸ਼ੀ ਭੇਟ ਕੀਤੀ |