ਧਾਰੀਵਾਲ, 5 ਨਵੰਬਰ (ਸਵਰਨ ਸਿੰਘ)- ਮਹਿਕਦੀਪ ਉਰਫ ਪੁੱਤਰ ਸਦੀਕ ਮਸੀਹ ਵਾਸੀ ਸੋਹਲ ਨੇ ਥਾਣਾ ਧਾਰੀਵਾਲ ਦੀ ਪੁਲਿਸ ਨੂੰ ਦੱਸਿਆ ਕਿ ਸਮਾ ਕਰੀਬ 7.30 ਵਜੇ ਆਪਣੀ ਚਾਚੀ ਨੂੰ ਪਿੰਡ ਸੰਘਰ ਤੋ ਲੈਣ ਗਿਆ ਸੀ ਜਿੱਥੇ ਜਸ਼ਨ ਪੁੱਤਰ ਬੱਬੋ, ਹੈਪੀ ਪੁੱਤਰ ਬੱਬੋ, ਨਿਸ਼ਾਨ ਪੁੱਤਰ ਬੱਬੂ, ਅਜੇ ਉਰਫ ਜੈਜੀ ਬੀ ਪੁੱਤਰ ਤਾਰਾ ਮਸੀਹ ਵਾਸੀਆਨ ਸ਼ੰਘਰ ਨੇ ਰੰਜਿਸ਼ ਦੇ ਚਲਦਿਆਂ ਉਸ 'ਤੇ ਹਮਲਾ ਕਰ ਕੇ ਸੱਟਾਂ ਲਗਾ ਦਿੱਤੀਆਂ | ਪੁਲਿਸ ਨੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |