ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਮਾਤਾ ਮਰੀਅਮ ਦੀ ਈਦ ਮੌਕੇ ਯੂ.ਪੀ. ਨਜ਼ਦੀਕ ਮੇਰਠ ਵਿਖੇ 7, 8 ਤੇ 9 ਨਵੰਬਰ ਨੂੰ ਸਰਦਨਾ ਮੇਲਾ ਲਗਾਇਆ ਜਾ ਰਿਹਾ ਹੈ | ਇਸ ਮੇਲੇ ਆਏ ਸ਼ਰਧਾਲੂਆਂ ਦੀ ਸਹੂਲਤ ਲਈ 21ਵਾਂ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਕ੍ਰਿਸ਼ਚਨ ਫ਼ੈਡਰੇਸ਼ਨ ਦੇ ਸਰਪ੍ਰਸਤ ਜੋਨ ਪੀਟਰ ਤੇ ਡਾ. ਨਿਰਮਲ ਸਿੰਘ ਨੇ ਦੱਸਿਆ ਕਿ ਇਸ ਕੈਂਪ 'ਚ ਲੋਕਾਂ ਨੂੰ ਮੱੁਢਲੀ ਸਹਾਇਤਾ ਦੇ ਨਾਲ ਮੌਸਮੀ ਬਿਮਾਰੀਆਂ ਦੀਆਂ ਦਵਾਈਆਂ ਦਿੱਤੀਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿਚ ਹਰਪਿੰਦਰਪਾਲ ਸਿੰਘ ਸੰਧੂ ਅਲੀਵਾਲ, ਇਮੈਨੂਅਲ ਮਸੀਹ, ਸਹੋਤਾ ਕੰਗ ਧਾਰੀਵਾਲ, ਯੂਸਫ਼ ਮੱਟੂ, ਡਾ. ਰਣਜੀਤ ਸਿੰਘ ਹਰਚੋਵਾਲ ਆਦਿ ਵਿਸ਼ੇਸ਼ ਯੋਗਦਾਨ ਦੇਣਗੇ |