22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਸਰਗਰਮ ਮੈਂਬਰ ਬਾਪੂ ਬਲਦੇਵ ਸਿੰਘ ਬਰਿਆਰ ਦਾ ਦਿਹਾਂਤ

ਅਜੀਤ ਡੈਸਕ 06-11-2025
ਘੁਮਾਣ, 5 ਨਵੰਬਰ (ਬੰਮਰਾਹ)- ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਸੀਨੀਅਰ ਆਗੂ ਅਤੇ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਸੰਧਵਾਂ ਬਰਿਆਰ ਤੇ ਬਾਬਾ ਨਾਮਦੇਵ ਸਪੋਰਟਸ ਕਲੱਬ ਘੁਮਾਣ ਦੇ ਸਰਗਰਮ ਮੈਂਬਰ ਬਾਪੂ ਬਲਦੇਵ ਸਿੰਘ (80) ਪੁੱਤਰ ਪੂਰਨ ਸਿੰਘ ਪਿੰਡ ਬਰਿਆਰ ਨੇੜੇ ਘੁਮਾਣ ਦਾ ਬੀਤੀ ਦੇਰ ਸ਼ਾਮ ਅਚਨਚੇਤ ਦਿਹਾਂਤ ਹੋ ਗਿਆ | ਬਲਦੇਵ ਸਿੰਘ ਬਰਿਆਰ, ਹਰਜਿੰਦਰ ਸਿੰਘ ਬਰਿਆਰ ਯੂ.ਐਸ.ਏ. ਦੇ ਪਿਤਾ ਤੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਜਗਰੂਪ ਸਿੰਘ ਸ਼ਾਹਪੁਰ ਦੇ ਸਹੁਰਾ ਸਾਹਿਬ ਸਨ | ਉਨ੍ਹਾਂ ਦੇ ਜਾਣ ਨਾਲ ਪਰਿਵਾਰ, ਸਾਕ ਸੰਬੰਧੀਆਂ, ਸੱਜਣਾ ਮਿੱਤਰਾਂ ਤੇ ਖੇਡ ਕਲੱਬਾਂ ਨੂੰ ਬਹੁਤ ਗਹਿਰਾ ਸਦਮਾ ਪੁੱਜਾ ਹੈ | ਇਸ ਸਬੰਧੀ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਰਾਣਾ ਸੰਧਵਾਂ ਤੇ ਜਸਬੀਰ ਸਿੰਘ ਜੱਸ ਸੰਧਵਾਂ ਨੇ ਦੱਸਿਆ ਕਿ ਬਾਪੂ ਬਲਦੇਵ ਸਿੰਘ ਬਰਿਆਰ ਖੇਡ ਪ੍ਰੇਮੀ ਸਨ, ਉਨ੍ਹਾਂ ਵਲੋਂ ਆਪਣੇ ਜੀਵਨ ਦੌਰਾਨ ਜਿੱਥੇ ਬਾਬਾ ਕਾਲਾ ਮਹਿਰ ਸਪੋਰਟਸ ਕਲੱਬ ਨੂੰ ਉੱਪਰ ਚੁੱਕਣ ਲਈ ਵੱਡੇ ਯਤਨ ਕੀਤੇ ਉੱਥੇ ਨਾਲ ਹੀ ਬਾਬਾ ਨਾਮਦੇਵ ਸਪੋਰਟਸ ਕਲੱਬ ਵਿਚ ਵੀ ਵੱਡੀ ਸ਼ਮੂਲੀਅਤ ਰਹੀ | ਉਨ੍ਹਾਂ ਦੇ ਜਾਣ ਨਾਲ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ | ਉਨ੍ਹਾਂ ਦੱਸਿਆ ਕਿ ਬਾਪੂ ਬਲਦੇਵ ਸਿੰਘ ਦਾ ਅੰਤਿਮ ਸੰਸਕਾਰ 7 ਨਵੰਬਰ ਦਿਨ ਸ਼ੁਕਰਵਾਰ ਨੂੰ ਉਨ੍ਹਾਂ ਦੇ ਸਪੁੱਤਰ ਹਰਜਿੰਦਰ ਸਿੰਘ ਯੂ.ਐਸ.ਏ. ਵਿਦੇਸ਼ ਤੋਂ ਆਉਣ ਉਪਰੰਤ ਸਵੇਰੇ 12 ਵਜੇ ਜੱਦੀ ਪਿੰਡ ਬਰਿਆਰ ਨੇੜੇ ਘੁਮਾਣ ਵਿਖੇ ਕੀਤਾ ਜਾਵੇਗਾ |
ਪਿਛਲੀ ਖ਼ਬਰ ਕੇਂਦਰ ਸਰਕਾਰ ਬਿਨਾਂ ਦੇਰੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਕਰਵਾਉਣ ਦਾ ਐਲਾਨ ਕਰੇ : ਕਰਨੈਲ ਸਿੰਘ ਪੀਰ ਮੁਹੰਮਦ ਅਗਲੀ ਖ਼ਬਰ ਪ੍ਰਾਇਮਰੀ ਬਲਾਕ ਪੱਧਰ ਖੇਡਾਂ 'ਚ ਘੁਮਾਣ ਇੰਟਰਨੈਸ਼ਨਲ ਪਬਲਿਕ ਸਕੂਲ ਦੀ ਬੱਲੇ-ਬੱਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।