22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਅਸਾਮ ਤੋਂ ਆਰੰਭ ਹੋਏ ਨਗਰ ਕੀਰਤਨ ਦਾ 10 ਨਵੰਬਰ ਨੂੰ ਬਟਾਲਾ ਵਿਖੇ ਕੀਤਾ ਜਾਵੇਗਾ ਭਰਵਾਂ ਸਵਾਗਤ : ਜਥੇਦਾਰ ਗੋਰਾ

ਅਜੀਤ ਡੈਸਕ 06-11-2025
ਬਟਾਲਾ, 5 ਨਵੰਬਰ (ਸਤਿੰਦਰ ਸਿੰਘ)- ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਧੋਬੜੀ ਸਾਹਿਬ ਅਸਾਮ ਤੋਂ ਆਰੰਭ ਹੋਏ ਨਗਰ ਕੀਰਤਨ ਦੇਸ਼ ਦੇ ਵੱਖ-ਵੱਖ ਪੜਾਵਾਂ ਦੀ ਯਾਤਰਾ ਕਰਦਾ ਹੋਇਆ 10 ਨਵੰਬਰ ਨੂੰ ਬਟਾਲਾ ਵਿਖੇ ਪਹੁੰਚਣ 'ਤੇ ਸਵਾਗਤ ਕਰਨ ਸੰਬੰਧੀ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਗੁਰਿੰਦਰਪਾਲ ਸਿੰਘ ਗੋਰਾ ਦੀ ਅਗਵਾਈ 'ਚ ਗੁਰਦੁਆਰਾ ਸਤਿਕਰਤਾਰੀਆਂ ਸਾਹਿਬ ਵਿਖੇ ਮੀਟਿੰਗ ਹੋਈ | ਇਸ ਮੌਕੇ ਜਥੇ. ਗੋਰਾ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਤੋਂ 10 ਨਵੰਬਰ ਨੂੰ ਸਵੇਰੇ 9 ਵਜੇ ਆਰੰਭ ਹੋ ਕੇ ਬਟਾਲਾ ਸ਼ਹਿਰ ਵਿਖੇ ਪਹੁੰਚੇਗਾ, ਜਿਥੇ ਸੰਗਤਾਂ ਵਲੋਂ ਭਰਵਾਂ ਸਵਾਗਤ ਕੀਤਾ ਜਾਵੇਗਾ | ਇਸ ਮੌਕੇ ਬਾਬਾ ਸਰਵਨ ਸਿੰਘ ਤੇ ਬਾਬਾ ਸੁਖਵਿੰਦਰ ਸਿੰਘ ਮਲਕਪੁਰ ਵਾਲੇ, ਬਾਬਾ ਹਰੀ ਸਿੰਘ ਮਿਸਲ ਸ਼ਹੀਦਾਂ, ਬਾਬਾ ਦਲੇਰ ਸਿੰਘ ਗੁਰਦੁਆਰਾ ਫਲਾਹੀ ਸਾਹਿਬ, ਬਾਬਾ ਪਰਮਬੀਰ ਸਿੰਘ, ਗੁਰਤਿੰਦਰਪਾਲ ਸਿੰਘ ਭਾਟੀਆ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ, ਪ੍ਰਧਾਨ ਐਡਵੋਕੇਟ ਰਜਿੰਦਰ ਸਿੰਘ ਪਦਮ, ਮਾਸਟਰ ਜੋਗਿੰਦਰ ਸਿੰਘ ਅੱਚਲੀ ਗੇਟ, ਪਲਵਿੰਦਰ ਸਿੰਘ ਲੰਬੜਦਾਰ ਐਮ.ਸੀ., ਕੁਲਵੰਤ ਸਿੰਘ ਐਮ.ਸੀ., ਰਣਧੀਰ ਸਿੰਘ ਹੀਰੋ ਐਮ.ਸੀ., ਮਾਸਟਰ ਪ੍ਰਵੀਨ ਸਿੰਘ, ਸ਼ਮਸ਼ੇਰ ਸਿੰਘ ਚੀਮਾ, ਡਾ. ਮਨਪ੍ਰੀਤ ਸਿੰਘ ਬਟਾਲਾ, ਮੈਨੇਜਰ ਮਨਜੀਤ ਸਿੰਘ ਜਫਰਵਾਲ, ਮੈਨੇਜਰ ਜਤਿੰਦਰ ਸਿੰਘ ਚੀਮਾ, ਮੈਨੇਜਰ ਦਵਿੰਦਰ ਸਿੰਘ ਲਾਲੀ ਬਾਜਵਾ, ਮੈਨੇਜਰ ਮਲਕੀਅਤ ਸਿੰਘ ਬਸਰਾ, ਗਿਆਨੀ ਹਰਬੰਸ ਸਿੰਘ ਹੰਸਪਾਲ, ਗਿਆਨੀ ਭੁਪਿੰਦਰ ਸਿੰਘ ਕਾਲੜਾ, ਮਨਜੀਤ ਸਿੰਘ ਹੈਪੀ, ਰਣਜੀਤ ਸਿੰਘ ਸਾਗਰਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵੱਖ-ਵੱਖ ਵਿਦਿਅਕ ਸੰਸਥਾਵਾਂ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ 8 ਨਵੰਬਰ ਨੂੰ ਲਾਈਟ ਐਂਡ ਸਾਊਾਡ ਸ਼ੋਅ 'ਚ ਪਹੁੰਚਣ ਦੀ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।