ਘੁਮਾਣ, 5 ਨਵੰਬਰ (ਬੰਮਰਾਹ)- ਘੁਮਾਣ ਵਿਖੇ ਭਗਤ ਨਾਮਦੇਵ ਜੀ ਦੇ ਜਨਮ ਦਿਹਾੜੇ ਮੌਕੇ ਮਹਾਂਰਾਸ਼ਟਰ ਦੇ ਉਪ ਮੁੱਖ ਮੰਤਰੀ ਸ੍ਰੀ ਏਕ ਨਾਥ ਸ਼ਿੰਦੇ ਦਰਸ਼ਨ ਕਰਨ ਲਈ ਪੁੱਜੇ | ਇਸ ਮੌਕੇ ਉਨ੍ਹਾਂ ਨਾਲ ਸ਼ਿਵ ਸੈਨਾ ਦੇ ਨੈਸ਼ਨਲ ਸੈਕਟਰੀ ਤੇ ਵਿਧਾਇਕ ਕੈਪਟਨ ਅਭੀਜੀਤ ਅਦਸਲ ਵੀ ਪੁੱਜੇ | ਉਨ੍ਹਾਂ ਦਾ ਅੰਮਿ੍ਤਸਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ 'ਤੇ ਸਤਨਾਮ ਸਿੰਘ ਮੱਲੋਵਾਲੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਗੁਰਦੁਆਰਾ ਤਪਿਆਣਾ ਸਾਹਿਬ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਦਮਦਮੀ, ਨਿਤਿਨ ਰਾਠੌਰ ਪੀ.ਏ. ਸ੍ਰੀ ਏਕਨਾਥ ਸ਼ਿੰਦੇ ਹਾਜ਼ਰ ਸਨ |