ਧਾਰੀਵਾਲ, 5 ਨਵੰਬਰ (ਸਵਰਨ ਸਿੰਘ)-ਇਥੋਂ ਨਜ਼ਦੀਕ ਰਾਣਾ ਸਵਰਾਜ ਯੂਨੀਵਰਸਲ ਪਬਲਿਕ ਸਕੂਲ (ਲੇਹਲ) ਧਾਰੀਵਾਲ ਵਿਖੇ ਸਾਲਾਨਾ ਸਮਾਗਮ ਚੇਅਰਮੈਨ ਡਾ. ਐੱਸ.ਐੱਸ. ਛੀਨਾ ਦੇ ਪ੍ਰਬੰਧਾਂ ਤੇ ਪਿ੍ੰਸੀਪਲ ਜਤਿੰਦਰ ਕੌਰ ਸੋਹਲ ਦੀ ਅਗਵਾਈ ਵਿਚ ਸ਼ਾਨੋ-ਸੌਕਤ ਨਾਲ ਕਰਵਾਇਆ ਗਿਆ ਜਿਸ ਵਿਚ ਮੁੱਖ ਮਹਿਮਾਨ ਵਜੋਂ ਪਿ੍ੰਸੀਪਲ ਡਾ. ਰਜਵਿੰਦਰ ਕੌਰ ਨਾਗਰਾ ਤੇ ਨੋਡਲ ਅਫ਼ਸਰ ਨਿੱਧੀ ਧਵਨ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ | ਸਮਾਗਮ ਦੀ ਸ਼ੁਰੂਆਤ ਦੀਵੇ ਬਾਲ ਕੇ ਕੀਤੀ ਗਈ | ਸਕੂਲ ਦੇ ਬੱਚਿਆਂ ਨੇ ਗੀਤ, ਨਾਟਕ, ਗਿੱਧਾ, ਭੰਗੜਾ, ਕੋਰੀਓਗ੍ਰਾਫ਼ੀ ਤੇ ਹੋਰ ਰੰਗਾਰੰਗ ਪ੍ਰੋਗਰਾਮ ਬਾਖੂਬੀ ਪੇਸ਼ ਕੀਤੇ | ਇਸ ਮੌਕੇ ਨਸ਼ਿਆਂ ਦੇ ਮਾੜ੍ਹੇ ਪ੍ਰਭਾਵਾਂ 'ਤੇ ਆਧਾਰਿਤ ਨਾਟਕਾਂ ਨਾਲ ਸਰੋਤਿਆਂ ਨੂੰ ਜਾਗਰੂਕ ਕੀਤਾ ਗਿਆ | ਸਮਾਰੋਹ ਦੌਰਾਨ ਪੰਜਾਬੀ ਲੋਕ ਨਾਚ ਲੁੱਡੀ ਤੇ ਝੂੰਮਰ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ | ਇਸ ਮੌਕੇ ਸਿੱਖਿਆ ਦੇ ਖੇਤਰ ਤੇ ਹੋਰ ਮੱਲ੍ਹਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੰਡੇ ਗਏ | ਇਸ ਮੌਕੇ ਪ੍ਰਬੰਧਕਾਂ ਵਲੋਂ ਰਾਣਾ ਸਵਰਾਜ ਹਾਕੀ ਅਕੈਡਮੀ ਦੇ ਕੋਚਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਉੱਘੇ ਸਾਹਿਤਕਾਰ ਅਤੇ ਮੁੱਖ ਮਹਿਮਾਨ ਡਾ. ਰਾਜਵਿੰਦਰ ਕੌਰ ਨਾਗਰਾ ਨੇ ਵਿਦਿਆਰਥੀਆਂ ਨੂੰ ਮਿਹਨਤ ਤੇ ਅਨੁਸਾਸ਼ਨ ਦੇ ਰਾਹ 'ਤੇ ਚੱਲਣ ਦੀ ਪ੍ਰੇਰਨਾ ਦਿੱਤੀ |