25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਹੁਸ਼ਿਆਰਪੁਰ ਦੇ ਪਿੰਡ ਡੇਰੋਂ ਦੇ ਵਾਸੀਆਂ ਨੇ 3 ਹੜ੍ਹ ਪੀੜਤ ਪਰਿਵਾਰਾਂ ਦੀ 50-50 ਹਜ਼ਾਰ ਦੀ ਕੀਤੀ ਮਦਦ

ਅਜੀਤ ਡੈਸਕ 26-09-2025
ਬਮਿਆਲ, 25 ਸਤੰਬਰ (ਰਾਕੇਸ਼ ਸ਼ਰਮਾ)-ਰਾਵੀ ਦਰਿਆ ਦੇ ਕਹਿਰ ਕਾਰਨ ਹਾਲ ਹੀ ਵਿਚ ਤਿੰਨ ਘਰ ਪੂਰੀ ਤਰ੍ਹਾਂ ਦਰਿਆ ਦੀਆਂ ਲਹਿਰਾਂ ਵਿਚ ਸਮਾ ਗਏ ਸਨ | ਇਨ੍ਹਾਂ ਘਰਾਂ ਦੇ ਪਰਿਵਾਰ ਬੇਸਹਾਰਾ ਹੋ ਗਏ ਤੇ ਆਪਣੇ ਜੀਵਨ ਦੀ ਨਵੀਂ ਸ਼ੁਰੂਆਤ ਲਈ ਸੰਘਰਸ਼ ਕਰ ਰਹੇ ਸਨ | ਅੱਜ ਹੁਸ਼ਿਆਰਪੁਰ ਦੇ ਪਿੰਡ ਡੇਰੋਂ ਤੋਂ ਕੁੱਝ ਸਮਾਜ ਸੇਵੀ ਲੋਕ ਇਸ ਪੀੜਤ ਪਰਿਵਾਰਾਂ ਦੇ ਘਰ ਪਹੁੰਚੇ | ਉਨ੍ਹਾਂ ਨੇ ਹੜ ਪ੍ਰਭਾਵਿਤ ਪਰਿਵਾਰ ਨੂੰ ਪੰਜਾਹ ਹਜ਼ਾਰ ਰੁਪਏ ਦੀ ਆਰਥਿਕ ਮਦਦ ਕਤੀ ਹੈ ਤਾਂ ਜੋ ਉਹ ਨਵੇਂ ਸਿਰੇ ਤੋਂ ਆਪਣਾ ਘਰ ਤਿਆਰ ਕਰ ਸਕਣ | ਇਹ ਦਿ੍ਸ਼ ਦੇਖ ਕੇ ਪਰਿਵਾਰਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ | ਪਰ ਉਹ ਹੰਝੂ ਦੁੱਖ ਦੇ ਨਹੀਂ, ਸਹਾਰਿਆਂ ਦੇ ਸਨ | ਪੀੜਤ ਪਰਿਵਾਰਾਂ ਨੇ ਕਿਹਾ ਕਿ ਇਸ ਮਦਦ ਨਾਲ ਉਨ੍ਹਾਂ ਦੇ ਘਰਾਂ ਦੀ ਦੁਬਾਰਾ ਨੀਂਹ ਪੈ ਸਕਦੀ ਹੈ ਤੇ ਉਨ੍ਹਾਂ ਦੇ ਦਿਲਾਂ ਵਿਚ ਇਕ ਵਾਰੀ ਫਿਰ ਉਮੀਦ ਜਾਗੀ ਹੈ | ਇਹ ਮਦਦ ਦਰਸਾਉਂਦੀ ਹੈ ਕਿ ਜਦੋਂ ਵੀ ਕੋਈ ਸੰਕਟ ਆਉਂਦਾ ਹੈ, ਸਾਡਾ ਸਮਾਜ ਇਕ ਪਰਿਵਾਰ ਵਾਂਗ ਇਕੱਠੇ ਹੋ ਕੇ ਖੜ੍ਹਦਾ ਹੈ |
ਪਿਛਲੀ ਖ਼ਬਰ ਸ਼ਾਹਪੁਰ ਕੰਢੀ ਡੈਮ ਔਸਤੀਆਂ ਦੀ ਭੁੱਖ ਹੜਤਾਲ 177ਵੇਂ ਦਿਨ 'ਚ ਦਾਖ਼ਲ ਅਗਲੀ ਖ਼ਬਰ ਪਟੇਲ ਨਗਰ ਰੋਡ 'ਤੇ ਟੁੱਟੀਆਂ ਪਾਣੀ ਦੀਆਂ ਪਾਈਪਾਂ ਤੋੜ ਰਹੀਆਂ ਸੜਕ, ਨਗਰ ਨਿਗਮ ਬੇਖ਼ਬਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।