25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਪਟੇਲ ਨਗਰ ਰੋਡ 'ਤੇ ਟੁੱਟੀਆਂ ਪਾਣੀ ਦੀਆਂ ਪਾਈਪਾਂ ਤੋੜ ਰਹੀਆਂ ਸੜਕ, ਨਗਰ ਨਿਗਮ ਬੇਖ਼ਬਰ

ਅਜੀਤ ਡੈਸਕ 26-09-2025
ਪਠਾਨਕੋਟ, 25 ਸਤੰਬਰ (ਸੰਧੂ)-ਪਠਾਨਕੋਟ ਦੇ ਪਟੇਲ ਚੌਕ ਤੋਂ ਦੁਰਗਾ ਮੰਦਿਰ ਰੋਡ ਵੱਲ ਜਾਣ ਵਾਲੀ ਸੜਕ ਦੇ ਇਕ ਪਾਸੇ ਟੁੱਟੀ ਪਾਣੀ ਦੀ ਸਪਲਾਈ ਲਾਈਨ ਨਿਗਮ ਦੀ ਪਾਣੀ ਸਪਲਾਈ ਦੀ ਰਹਿੰਦ-ਖੂੰਹਦ ਅਤੇ ਦੂਸ਼ਿਤਤਾ ਦੋਵਾਂ ਦਾ ਕਾਰਨ ਬਣ ਰਹੀ ਹੈ | ਓਵਰਫ਼ਲੋ ਹੋ ਰਹੇ ਪਾਣੀ ਨੇ ਹੌਲੀ-ਹੌਲੀ ਸੜਕ ਨੂੰ ਖੋਰਾ ਲਗਾ ਦਿੱਤਾ ਹੈ, ਜਦੋਂ ਕਿ ਨਿਗਮ ਬੇਖ਼ਬਰ ਹੈ | ਪਿਛਲੇ 15 ਦਿਨਾਂ ਤੋਂ ਨਿਗਮ ਵਲੋਂ ਦਿਨ ਵਿਚ ਦੋ ਵਾਰ ਪਾਣੀ ਛੱਡੇ ਜਾਣ ਤੋਂ ਬਾਅਦ ਇਹ ਪਾਣੀ ਸੜਕ 'ਤੇ ਵਗ ਰਿਹਾ ਹੈ ਅਤੇ ਪਾਣੀ ਹੌਲੀ-ਹੌਲੀ ਸੜਕ ਨੂੰ ਖੋਰਾ ਲਗਾ ਰਿਹਾ ਹੈ | ਸਥਾਨਿਕ ਨਿਵਾਸੀਆਂ ਦੀ ਮੰਗ ਹੈ ਕਿ ਨਿਗਮ ਦੇ ਅਧਿਕਾਰੀ ਇਸ ਵੱਲ ਧਿਆਨ ਦੇਣ ਅਤੇ ਟੁੱਟੀਆਂ ਪਾਣੀ ਦੀਆਂ ਪਾਈਪਾਂ ਨੂੰ ਜਲਦੀ ਤੋਂ ਜਲਦੀ ਜ਼ਮੀਨਦੋਜ਼ ਕਰਨ ਤਾਂ ਜੋ ਲੋਕਾਂ ਨੂੰ ਦੂਸ਼ਿਤ ਪਾਣੀ ਨਾ ਪੀਣਾ ਪਵੇ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਸੜਕ ਨੂੰ ਨੁਕਸਾਨ ਤੋਂ ਬਚਾਇਆ ਜਾ ਸਕੇ |
ਪਿਛਲੀ ਖ਼ਬਰ ਹੁਸ਼ਿਆਰਪੁਰ ਦੇ ਪਿੰਡ ਡੇਰੋਂ ਦੇ ਵਾਸੀਆਂ ਨੇ 3 ਹੜ੍ਹ ਪੀੜਤ ਪਰਿਵਾਰਾਂ ਦੀ 50-50 ਹਜ਼ਾਰ ਦੀ ਕੀਤੀ ਮਦਦ ਅਗਲੀ ਖ਼ਬਰ ਸ੍ਰੀ ਰਾਮ ਕਲਾ ਮੰਚ ਵਲੋਂ ਪੇਸ਼ ਕੀਤੇ ਤਾੜਕਾ ਵੱਧ ਦਿ੍ਸ਼ ਨੂੰ ਦੇਖਣ ਲਈ ਉਮੜੀ ਲੋਕਾਂ ਦੀ ਵੱਡੀ ਭੀੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।