15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੈਰ-ਕਾਨੂੰਨੀ ਮਾਈਨਿੰਗ ਕਰਦੇ 2 ਗਿ੍ਫ਼ਤਾਰ, ਟਰੈਕਟਰ ਟਰਾਲੀ ਜ਼ਬਤ

ਅਜੀਤ ਡੈਸਕ 02-09-2025
ਤਾਰਾਗੜ੍ਹ, 1 ਸਤੰਬਰ (ਸੋਹਨ ਲਾਲ)-ਥਾਣਾ ਤਾਰਾਗੜ੍ਹ ਅਧੀਨ ਪੈਂਦੇ ਪਿੰਡ ਮੇਰਾ ਕਲਾਂ ਵਿਖੇ ਆਤਿਸ਼ ਮਹਾਜਨ ਦੀ ਜ਼ਮੀਨ ਤੋਂ ਗੈਰ-ਕਾਨੂੰਨੀ ਮਾਈਨਿੰਗ ਕਰਦੇ 2 ਵਿਅਕਤੀਆਂ ਨੂੰ ਪੁਲਿਸ ਨੇ ਟਰੈਕਟਰ ਟਰਾਲੀ ਸਮੇਤ ਗਿ੍ਫ਼ਤਾਰ ਕੀਤਾ | ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਸਤਪਾਲ ਨੇ ਦੱਸਿਆ ਕਿ ਆਤਿਸ਼ ਮਹਾਜਨ ਦੀ ਸ਼ਿਕਾਇਤ ਸੀ ਕਿ ਕੁਝ ਸ਼ਰਾਰਤੀ ਅਨਸਰ ਉਸ ਦੀ ਜ਼ਮੀਨ ਤੋਂ ਰੇਤ ਚੋਰੀ ਕਰ ਰਹੇ ਹਨ | ਪੁਲਿਸ ਟੀਮ ਪਿੰਡ ਮੇਰਾ ਕਲਾਂ ਨੇੜੇ ਰਾਵੀ ਦਰਿਆ ਦੇ ਕੰਢੇ ਮਾਈਨਿੰਗ ਵਾਲੀ ਥਾਂ 'ਤੇ ਪਹੁੰਚੀ | ਮੌਕੇ 'ਤੇ ਦੋ ਵਿਅਕਤੀ ਪਿੰਡ ਮੇਰਾ ਕਲਾਂ ਵਿਚ ਇਕ ਬੇਲਚੇ ਨਾਲ ਦਰਿਆ ਵਿਚੋਂ ਕੱਢੀ ਗਈ ਰੇਤ ਨਾਲ ਟਰੈਕਟਰ ਟਰਾਲੀ ਭਰ ਰਹੇ ਸਨ | ਪੁਲਿਸ ਪਾਰਟੀ ਦੀ ਮੌਜੂਦਗੀ 'ਚ ਗਿ੍ਫ਼ਤਾਰ ਕੀਤੇ ਗਏ ਵਿਅਕਤੀਆਂ ਨੇ ਆਪਣਾ ਨਾਮ ਮੁਸ਼ਤਾਕ ਅਲੀ ਪੁੱਤਰ ਫ਼ਕੀਰ ਮੁਹੰਮਦ ਵਾਸੀ ਕੀਰੀ ਖ਼ੁਰਦ ਜ਼ਿਲ੍ਹਾ ਪਠਾਨਕੋਟ ਤੇ ਦੂਜੇ ਵਿਅਕਤੀ ਨੇ ਲਿਆਕਤ ਅਲੀ ਪੁੱਤਰ ਸਰਾਜਦੀਨ ਵਾਸੀ ਕੀਰੀ ਖ਼ੁਰਦ ਮੌਜੂਦਾ ਪਿੰਡ ਜਸਵਾਂ ਦੱਸਿਆ | ਪੁਲਿਸ ਨੂੰ ਮੌਕੇ 'ਤੇ ਇਕ ਟਰੈਕਟਰ-ਟਰਾਲੀ ਵਿਚ ਗੱਲੀ ਰੇਤ ਨੰੂ ਜ਼ਬਤ ਕਰ ਲਿਆ ਤੇ ਮੌਕੇ 'ਤੇ ਇਕ ਅਨਿਯਮਿਤ ਆਕਾਰ ਦਾ ਨਵਾਂ ਟੋਆ ਮਿਲਿਆ ਜਿਸ ਵਿਚੋਂ ਰੇਤ ਕੱਢੀ ਗਈ ਸੀ | ਫੜੇ ਗਏ ਵਿਅਕਤੀਆਂ ਤੇ ਉਪਰੋਕਤ ਟਰੈਕਟਰ-ਟਰਾਲੀ ਦੇ ਮਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵਾਂ ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਨਵਦੀਪ ਸਿੰਘ ਜੇ.ਈ ਕਮ ਮਾਈਨਿੰਗ ਇੰਸਪੈਕਟਰ ਮੌਕੇ 'ਤੇ ਮੌਜੂਦ ਸਨ ਜਿਨ੍ਹਾਂ ਨੇ ਪੁੱਟੀ ਗਈ ਜਗ੍ਹਾ ਦੀ ਮਾਪ ਕੀਤੀ ਤੇ ਥਾਣਾ ਤਾਰਾਗੜ੍ਹ ਨੂੰ ਸੂਚਿਤ ਕੀਤਾ |
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਦੇ ਫਾਇਰ ਬਿ੍ਗੇਡ ਇੰਚਾਰਜ ਹਰਜੀਤ ਸਿੰਘ ਗਿੱਲ ਨੰੂ ਸੇਵਾ ਮੁਕਤੀ 'ਤੇ ਨਿੱਘੀ ਵਿਦਾਇਗੀ ਅਗਲੀ ਖ਼ਬਰ ਵੱਖ-ਵੱਖ ਗੁਰਦੁਆਰਿਆਂ 'ਚ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।