15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਵੱਖ-ਵੱਖ ਗੁਰਦੁਆਰਿਆਂ 'ਚ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ

ਅਜੀਤ ਡੈਸਕ 02-09-2025
ਸੁਜਾਨਪੁਰ, 1 ਸਤੰਬਰ (ਜਗਦੀਪ ਸਿੰਘ)-ਸੁਜਾਨਪੁਰ ਦੇ ਨਾਲ ਲੱਗਦੇ ਪਿੰਡ ਮੈਰਾ ਵਿਖੇ ਗੁਰਦੁਆਰਾ ਸਿੰਘ ਸਭਾ ਮੈਰਾ ਵਲੋਂ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਪ੍ਰਧਾਨ ਜਗੀਰ ਸਿੰਘ ਦੀ ਦੇਖਰੇਖ ਹੇਠ ਸਾਰੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ | ਸਭ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ | ਉਪਰੰਤ ਭਾਈ ਹਰਦੇਵ ਸਿੰਘ ਪਠਾਨਕੋਟ ਵਾਲਿਆਂ ਦੇ ਕੀਰਤਨੀ ਜਥੇ ਨੇ ਕੀਰਤਨ ਕਰਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਿਆ | ਭਾਈ ਹਰਦੇਵ ਸਿੰਘ ਵਲੋਂ ਬਾਬਾ ਸ੍ਰੀ ਚੰਦ ਜੀ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ | ਉਪਰੰਤ ਗੁਰੂ ਕਾ ਅਤੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਅਮਰਜੀਤ ਸਿੰਘ, ਅਰਜਨ ਸਿੰਘ, ਸੁਖਨੀਕ ਸਿੰਘ, ਸੁੱਖਾ ਸਿੰਘ, ਨਸੀਬ ਸਿੰਘ, ਮੰਗਾ ਸਿੰਘ, ਬਲਵੀਰ ਸਿੰਘ, ਕੁਲਦੀਪ ਸਿੰਘ, ਰਮੇਲ ਸਿੰਘ, ਮੁਖ਼ਤਿਆਰ ਸਿੰਘ, ਮਹਿੰਦਰ ਸਿੰਘ, ਦਰਸ਼ਨ ਸਿੰਘ, ਰੂੜ੍ਹ ਸਿੰਘ, ਮੰਗਤ ਸਿੰਘ, ਸ਼ੀਤਲ ਸਿੰਘ, ਸਤਨਾਮ ਸਿੰਘ, ਪੂਰਨ ਸਿੰਘ, ਕਰਤਾਰ ਸਿੰਘ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਸੁਜਾਨਪੁਰ ਦੇ ਗੁਰਦੁਆਰਾ ਸਾਹਿਬ ਬਾਬਾ ਕਰਤਾਰ ਬਖ਼ਸ਼ ਬੇਦੀ ਵਿਖੇ ਬਾਬਾ ਸ੍ਰੀ ਚੰਦ ਜੀ ਦਾ ਜਨਮ ਦਿਹਾੜਾ ਸੇਵਕ ਜੀਤ ਢਿੱਲੋਂ ਦੀ ਦੇਖ ਰੇਖ ਹੇਠ ਮਨਾਇਆ ਗਿਆ | ਸਭ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ, ਉਪਰੰਤ ਭਾਈ ਇਕਬਾਲ ਸਿੰਘ ਦੇ ਕੀਰਤਨੀ ਜਥੇ ਵਲੋਂ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕੀਤਾ | ਇਸ ਮੌਕੇ ਸ਼ਿਵ ਸੈਨਾ ਪੰਜਾਬ ਦੇ ਬੁਲਾਰੇ ਸੰਜੀਵ ਸ਼ਰਮਾ, ਕੋਰ ਕਮੇਟੀ ਚੇਅਰਮੈਨ ਨਰੋਤਮ ਮਨਹਾਸ, ਰਕੇਸ਼ ਮਹਿਰਾ, ਤੀਰਥ ਸਿੰਘ, ਸ਼ਸ਼ੀ ਪਾਲ, ਮੋਹਿਤ ਸ਼ਰਮਾ, ਹਰਭਜਨ ਸਿੰਘ ਸੋਨੰੂ, ਦਵਿੰਦਰ ਠਾਕਰ, ਹਰਭਜਨ ਸਿੰਘ, ਅਰੁਣਾ ਢਿੱਲੋਂ, ਮਨਪ੍ਰੀਤ ਕੌਰ ਕਮਲਾ, ਰਾਣੀ ਬਲਵੀਰ ਕੌਰ, ਸਵਿੰਦਰ ਕੌਰ ਸ਼ਵਾਨੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗੈਰ-ਕਾਨੂੰਨੀ ਮਾਈਨਿੰਗ ਕਰਦੇ 2 ਗਿ੍ਫ਼ਤਾਰ, ਟਰੈਕਟਰ ਟਰਾਲੀ ਜ਼ਬਤ ਅਗਲੀ ਖ਼ਬਰ ਐਮ.ਪੀ.ਐਚ.ਡਬਲਯੂ. ਵਰਕਰ ਤੇ ਸੁਪਰਵਾਈਜ਼ਰ ਯੂਨੀਅਨ ਵਲੋਂ ਸਿਹਤ ਮੰਤਰੀ ਨੂੰ ਮੰਗ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।