15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗਲਡਨ ਗਰੁੱਪ ਤੇ ਸ੍ਰੀ ਨੰਗਲੀ ਪਬਲਿਕ ਸਕੂਲ ਨੇ ਹੜ੍ਹ ਪੀੜਤਾਂ ਨੂੰ ਰਾਸ਼ਨ ਦੀਆਂ 3 ਟਰਾਲੀਆਂ ਵੰਡੀਆਂ

ਅਜੀਤ ਡੈਸਕ 02-09-2025
ਗੁਰਦਾਸਪੁਰ, 1 ਸਤੰਬਰ (ਚੱਕਰਾਜਾ)- ਸਿੱਖਿਆ ਦੇ ਖੇਤਰ 'ਚ ਮੋਹਰੀ ਰਹਿਣ ਵਾਲੇ ਗੋਲਡਨ ਗਰੁੱਪ ਆਫ਼ ਇੰਸਟੀਚਿਊਟਸ ਤੇ ਸ੍ਰੀ ਨੰਗਲੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਰਾਹਤ ਸਮੱਗਰੀ ਇਕੱਠੀ ਕਰਕੇ ਭੇਜੀ ਗਈ ਹੈ | ਇਸ ਸਬੰਧੀ ਚੇਅਰਮੈਨ ਡਾ: ਮੋਹਿਤ ਮਹਾਜਨ, ਡਾਇਰੈਕਟਰ ਰਾਘਵ ਮਹਾਜਨ ਤੇ ਡਾਇਰੈਕਟਰ ਵਿਨਾਇਕ ਮਹਾਜਨ ਨੇ ਦੱਸਿਆ ਕਿ ਗੋਲਡਨ ਗਰੁੱਪ ਹਮੇਸ਼ਾ ਸਿੱਖਿਆ ਦੇ ਖੇਤਰ ਦੇ ਨਾਲ-ਨਾਲ ਧਾਰਮਿਕ ਤੇ ਸਮਾਜਿਕ ਖੇਤਰ ਵਿਚ ਵੀ ਸਮਰਥਨ ਦਿੰਦਾ ਰਿਹਾ ਹੈ | ਪੰਜਾਬ ਵਿਚ ਆਏ ਭਿਆਨਕ ਹੜ੍ਹ ਵਿਚ ਸਭ ਕੁਝ ਗੁਆ ਚੁੱਕੇ ਕਿਸਾਨਾਂ ਅਤੇ ਪਿੰਡ ਵਾਸੀਆਂ ਦੀ ਮਦਦ ਕਰਨ ਦੇ ਉਦੇਸ਼ ਨਾਲ ਰਾਸ਼ਨ ਦੀਆਂ 3 ਟਰਾਲੀਆਂ ਭੇਜੀਆਂ ਹਨ | ਡਾ: ਮੋਹਿਤ ਮਹਾਜਨ ਨੇ ਕਿਹਾ ਕਿ ਉਨ੍ਹਾਂ ਨੇ ਸਾਰੇ ਵਿਦਿਆਰਥੀਆਂ, ਮਾਪਿਆਂ, ਗੋਲਡਨ ਗਰੁੱਪ ਤੇ ਸ੍ਰੀ ਨੰਗਲੀ ਸਕੂਲ ਵਿਚ ਕੰਮ ਕਰਨ ਵਾਲੇ ਸਾਰੇ ਸਟਾਫ਼ ਮੈਂਬਰਾਂ ਨੂੰ ਰਾਸ਼ਨ ਸਮੱਗਰੀ ਇਕੱਠੀ ਕਰਨ ਦੀ ਅਪੀਲ ਕੀਤੀ ਸੀ ਤਾਂ ਜੋ ਸਾਰੇ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾ ਸਕੇ | ਉਨ੍ਹਾਂ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਇਸ ਅਪੀਲ ਤੋਂ ਬਾਅਦ ਸਭ ਵਲੋਂ ਪੂਰਨ ਸਮਰਥਨ ਦਿੱਤਾ ਅਤੇ ਸਭ ਦੇ ਸਹਿਯੋਗ ਸਦਕਾ ਹੀ ਅਸੀਂ 400 ਡੱਬੇ ਪਾਣੀ, 1000 ਪੈਕੇਟ ਬਰੈੱਡ, 10 ਬੋਰੀਆਂ ਜੂਸ, ਓਡੋਮਸ ਕਰੀਮ ਦੇ ਡੱਬੇ, 2000 ਦੁੱਧ ਦੇ ਪੈਕੇਟ, ਆਲੂ ਦੀ ਕਰੀ, ਰੋਟੀਆਂ ਅਤੇ ਪਰਾਠੇ ਇਕੱਠੇ ਕਰਨ ਹੜ੍ਹ ਪ੍ਰਭਾਵਿਤ ਪਿੰਡਾਂ ਵਿਚ ਵੰਡਣ ਦੇ ਯੋਗ ਹੋਏ | ਡਾ: ਮੋਹਿਤ ਮਹਾਜਨ ਖ਼ੁਦ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਰਾਸ਼ਨ ਵੰਡਣ ਪਹੁੰਚੇ | ਇਸ ਮੌਕੇ ਗੋਲਡਨ ਗਰੁੱਪ ਅਤੇ ਸ੍ਰੀ ਨੰਗਲੀ ਪਬਲਿਕ ਸਕੂਲ ਦੀਆਂ ਟੀਮਾਂ ਵੀ ਉਨ੍ਹਾਂ ਦੇ ਨਾਲ ਸਨ |
ਪਿਛਲੀ ਖ਼ਬਰ ਨਵਾਂ ਪਿੰਡ ਬਹਾਦਰ ਦਾ ਨੌਜਵਾਨ ਤਿੰਨ ਦਿਨਾਂ ਤੋਂ ਲਾਪਤਾ-ਮਾਪੇ ਪ੍ਰੇਸ਼ਾਨ ਅਗਲੀ ਖ਼ਬਰ ਮਲਵਿੰਦਰ ਸਿੰਘ ਮਾਨ ਕੈਨੇਡਾ ਵਲੋਂ ਹੜ੍ਹ ਪੀੜਤਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 25 ਹਜ਼ਾਰ ਦੀ ਸੇਵਾ ਭੇਜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।