15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮਲਵਿੰਦਰ ਸਿੰਘ ਮਾਨ ਕੈਨੇਡਾ ਵਲੋਂ ਹੜ੍ਹ ਪੀੜਤਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 25 ਹਜ਼ਾਰ ਦੀ ਸੇਵਾ ਭੇਜੀ

ਅਜੀਤ ਡੈਸਕ 02-09-2025
ਫ਼ਤਹਿਗੜ੍ਹ ਚੂੜੀਆਂ, 1 ਸਤੰਬਰ ( ਐੱਮ.ਐੱਸ. ਫੁੱਲ)-ਪੰਜਾਬ ਦੇ ਬਹੁਤੇ ਹਿੱਸਿਆਂ 'ਚ ਇਸ ਵੇਲੇ ਵੱਡੇ ਪੱਧਰ 'ਤੇ ਹੜ੍ਹ ਆਏ ਹੋਏ ਹਨ | ਫ਼ਤਹਿਗੜ੍ਹ ਚੂੜੀਆਂ ਦੇ ਨਾਲ ਲਗਦੇ ਇਲਾਕਿਆਂ ਅਜਨਾਲਾ, ਰਮਦਾਸ ਤੇ ਡੇਰਾ ਬਾਬਾ ਨਾਨਕ 'ਚ ਰਾਵੀ ਦਰਿਆ 'ਚ ਆਏ ਹੜ੍ਹ ਕਾਰਨ ਫ਼ਸਲਾਂ, ਘਰਾਂ ਤੇ ਕਾਰੋਬਾਰਾਂ ਦਾ ਵੱਡੀ ਪੱਧਰ 'ਤੇ ਨੁਕਸਾਨ ਹੋਇਆ ਹੈ | ਇਸ ਅÏਖੇ ਸਮੇਂ ਸਮਾਜ ਸੇਵੀ ਸੰਸਥਾਵਾਂ ਤੇ ਪੰਜਾਬ ਦੇ ਐੱਨ.ਆਰ.ਆਈ. ਭੈਣ-ਭਰਾ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ | ਇੰਝ ਹੀ ਪਿੰਡ ਮਾਨ ਸੈਂਡਵਾਲ ਦੇ ਪਿਛੋਕੜ ਵਾਲੇ ਮਲਵਿੰਦਰ ਸਿੰਘ ਮਾਨ ਪਟਿਆਲਾ, ਜੋ ਅੱਜ ਕੱਲ੍ਹ ਕੈਨੇਡਾ ਰਹਿ ਰਹੇ ਹਨ, ਉਨ੍ਹਾਂ ਵਲੋਂ ਪਿੰਡ ਮਾਨ ਸੈਂਡਵਾਲ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੜ੍ਹ ਪੀੜਤਾਂ ਦੀ ਸਹਾਇਤਾ ਲਈ 25 ਹਜ਼ਾਰ ਰੁਪਏ ਦੀ ਸੇਵਾ ਭੇਜੀ ਹੈ | ਇਸ ਮੌਕੇ ਗੁਰਦੁਆਰਾ ਕਮੇਟੀ ਪ੍ਰਧਾਨ ਸੁਖਜਿੰਦਰ ਸਿੰਘ, ਗ੍ਰੰਥੀ ਬਾਬਾ ਬਲਦੇਵ ਸਿੰਘ, ਮਾਸਟਰ ਨਰਿੰਦਰ ਸਿੰਘ, ਹਰਵਿੰਦਰ ਸਿੰਘ ਰਾਗੀ, ਸੁਖਬੀਰ ਸਿੰਘ ਸੰਧੂ, ਜਸਦੇਵ ਮਾਨ, ਅਜੀਤ ਸਿੰਘ, ਗੁਰਦੇਵ ਸਿੰਘ, ਜਗਤਾਰ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਲਡਨ ਗਰੁੱਪ ਤੇ ਸ੍ਰੀ ਨੰਗਲੀ ਪਬਲਿਕ ਸਕੂਲ ਨੇ ਹੜ੍ਹ ਪੀੜਤਾਂ ਨੂੰ ਰਾਸ਼ਨ ਦੀਆਂ 3 ਟਰਾਲੀਆਂ ਵੰਡੀਆਂ ਅਗਲੀ ਖ਼ਬਰ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਹੜ੍ਹ ਪ੍ਰਭਾਵਿਤਾਂ ਲਈ ਭੇਜੀ ਰਾਹਤ ਸਮੱਗਰੀ ਲਈ ਡੀ.ਸੀ. ਨੇ ਕੀਤਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।