30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਪਿੱਠ ਥਪ-ਥਪਾਈ

ਅਜੀਤ ਡੈਸਕ 01-09-2025
ਪਠਾਨਕੋਟ, 31 ਅਗਸਤ (ਵਿਨੋਦ)-ਕੇ.ਏ.ਪੀ. ਸਿਨਹਾ ਮੁੱਖ ਸਕੱਤਰ ਪੰਜਾਬ ਪਠਾਨਕੋਟ ਪਹੁੰਚੇ ਤਾਂ ਹੜ੍ਹ ਪੀੜਤ ਪਸ਼ੂ ਪਾਲਕਾਂ ਦੀ ਵਧੀਆ ਕਾਰਗੁਜ਼ਾਰੀ ਕਰਨ ਲਈ ਵੈਟਰਨਰੀ ਅਫ਼ਸਰਾਂ ਅਤੇ ਕਰਮਚਾਰੀਆਂ ਦੀ ਪਿੱਠ ਥਪ-ਥਪਾਈ ਗਈ | ਕੇ.ਏ.ਪੀ. ਸਿਨਹਾ ਪਠਾਨਕੋਟ ਜ਼ਿਲ੍ਹੇ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਆਏ ਸਨ | ਦੌਰੇ ਦੌਰਾਨ ਉਨ੍ਹਾਂ ਵਲੋਂ ਪਸ਼ੂ ਪਾਲਨ ਵਿਭਾਗ ਦੇ ਵੈਟਰਨਰੀ ਅਫ਼ਸਰ, ਵੈਟਰਨਰੀ ਇੰਸਪੈਕਟਰ ਅਤੇ ਵੈਟਰਨਰੀ ਸਰਵਿਸ ਪ੍ਰੋਵਾਈਡਰ ਨਾਲ ਮੁਲਾਕਾਤ ਕੀਤੀ | ਉਨ੍ਹਾਂ ਵਲੋਂ ਜ਼ਿਲ੍ਹਾ ਪਠਾਨਕੋਟ ਦੇ ਪ੍ਰਭਾਵਿਤ ਇਲਾਕਿਆਂ ਵਿਚ ਪ੍ਰਭਾਵਿਤ ਹੋਏ ਪਸ਼ੂਆਂ ਸਬੰਧੀ ਜਾਣਕਾਰੀ ਲਈ ਅਤੇ ਪਸ਼ੂਆਂ ਦੀ ਵੈਕਸੀਨ ਸਬੰਧੀ ਵੀ ਜਾਇਜ਼ਾ ਲਿਆ | ਉਨ੍ਹਾਂ ਵਲੋਂ ਪਸ਼ੂ ਪਾਲਨ ਵਿਭਾਗ ਦੇ ਕੰਮਾਂ ਦੀ ਪ੍ਰਸੰਸਾ ਕੀਤੀ ਅਤੇ ਪਠਾਨਕੋਟ ਜ਼ਿਲ੍ਹੇ ਦੀ ਕਮਾਨ ਸੰਭਾਲ ਰਹੇ ਡਿਪਟੀ ਡਾਇਰੈਕਟਰ ਡਾ: ਮੁਕੇਸ਼ ਮਿੱਤਲ ਅਤੇ ਉਨ੍ਹਾਂ ਦੀ ਟੀਮ ਦੀ ਸ਼ਲਾਘਾ ਕੀਤੀ | ਡਿਪਟੀ ਕਮਿਸ਼ਨਰ ਪਠਾਨਕੋਟ ਅਦਿੱਤਿਆ ਉੱਪਲ ਵਲੋਂ ਵੀ ਮੁੱਖ ਸਕੱਤਰ ਪ੍ਰਮੁੱਖ ਸਕੱਤਰ ਨੂੰ ਪਸ਼ੂ ਪਾਲਨ ਵਿਭਾਗ ਦੀ ਵਧੀਆ ਕਾਰਗੁਜ਼ਾਰੀ ਨਾਲ ਜਾਣੂ ਕਰਵਾਇਆ | ਇਸ ਮੌਕੇ ਵਿਭਾਗ ਦੇ ਸਹਾਇਕ ਡਾਇਰੈਕਟਰ ਡਾ: ਹਰਦੀਪ ਕੁਮਾਰ, ਡਾ: ਨਰਿੰਦਰ ਕੁਮਾਰ, ਸੀਨੀਅਰ ਵੈਟਰਨਰੀ ਅਫ਼ਸਰ ਪਠਾਨਕੋਟ ਡਾ: ਵਿਜੇ ਕੁਮਾਰ, ਵੈਟਰਨਰੀ ਅਫ਼ਸਰ ਡਾ: ਸਵਿੰਦਰ ਪਾਲ, ਡਾ: ਸਾਕੇਤ ਸ਼ਰਮਾ, ਡਾ: ਵਿਸ਼ਾਲ ਪਰੋਚ, ਡਾ: ਵਿਕਾਸ ਕੁਮਾਰ, ਡਾ: ਅੰਮਿ੍ਤਪਾਲ ਸਿੰਘ, ਡਾ: ਵਿਨੇ ਸਪੋਲੀਆ, ਡਾ: ਗੁਲਸ਼ਨ ਚੰਦ, ਡਾ: ਅਮਨਦੀਪ ਗੁਪਤਾ, ਵੈਟਰਨਰੀ ਇੰਸਪੈਕਟਰ ਅਮਰੀਸ਼, ਵਿਨੇ ਸੈਣੀ, ਗੌਰਵ, ਕੁਲਵੀਰ, ਸੋਰਬ ਖਜੂਰੀਆ, ਅਮਨ, ਰਵਿੰਦਰ, ਮਾਨਿਕ ਨੰਦਾ, ਅੰਕੁਸ਼ ਵਿਰਦੀ, ਪ੍ਰੇਮ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪਿੰਡ ਬਗਿਆਲ ਦੀ 5 ਦਿਨਾਂ 'ਚ 20 ਏਕੜ ਦੇ ਕਰੀਬ ਉਪਜਾਊ ਜ਼ਮੀਨ ਆਈ ਦਰਿਆ ਦੀ ਲਪੇਟ ਵਿਚ ਅਗਲੀ ਖ਼ਬਰ ਮੁੱਖ ਸਕੱਤਰ ਪੰਜਾਬ ਨੇ ਕਥਲੌਰ ਪੁਲ ਵਿਖੇ ਪਹੁੰਚ ਕੇ ਹੜ੍ਹ ਨਾਲ ਪ੍ਰਭਾਵਿਤ ਖੇਤਰ ਦਾ ਲਿਆ ਜਾਇਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।