31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਭੋਆ ਹਲਕੇ ਵਿਚ ਆਏ ਹੜ੍ਹਾਂ ਨੇ ਨਾ ਸਿਰਫ਼ ਮਨੁੱਖੀ ਜੀਵਨ ਸਗੋਂ ਜਾਨਵਰਾਂ ਦੇ ਜੀਵਨ ਨੂੰ ਵੀ ਕੀਤਾ ਪ੍ਰਭਾਵਿਤ • ਸਾਨੂੰ ਸਾਰਿਆਂ ਨੂੰ ਇਸ ਆਫ਼ਤ ਨਾਲ ਨਜਿੱਠਣ ਲਈ ਇਕ ਦੂਜੇ ਦਾ ਸਾਥ ਦੇਣਾ ਚਾਹੀਦਾ-ਜੋਗਿੰਦਰ ਪਾਲ

ਅਜੀਤ ਡੈਸਕ 01-09-2025
ਤਾਰਾਗੜ੍ਹ, 31 ਅਗਸਤ (ਸੋਹਨ ਲਾਲ)-ਭੋਆ ਹਲਕੇ ਵਿਚ ਕੁਝ ਦਿਨ ਪਹਿਲਾਂ ਆਏ ਹੜ੍ਹਾਂ ਨੇ ਪੂਰੀ ਤਰ੍ਹਾਂ ਤਬਾਹੀ ਮਚਾ ਦਿੱਤੀ ਹੈ | ਜਿੱਥੇ ਮਨੁੱਖੀ ਜੀਵਨ ਪ੍ਰਭਾਵਿਤ ਹੋਇਆ ਹੈ, ਉੱਥੇ ਹੀ ਜਾਨਵਰਾਂ ਦਾ ਜੀਵਨ ਵੀ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ | ਸਰਕਾਰ ਆਪਣੇ ਬਚਾਅ ਕਾਰਜ ਵੀ ਜਾਰੀ ਰੱਖ ਰਹੀ ਹੈ | ਇਸ ਦੌਰਾਨ ਚੰਡੀਗੜ੍ਹ ਦੇ ਨੌਜਵਾਨਾਂ ਵਲੋਂ ਜਾਨਵਰਾਂ ਲਈ ਚਾਰਾ ਭੇਜਿਆ ਗਿਆ | ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਆਪਣੀ ਟੀਮ ਨਾਲ ਸਰਹੱਦੀ ਇਲਾਕਿਆਂ ਵਿਚ ਭੇਜਿਆ | ਇਸ ਦੌਰਾਨ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਇਸ ਆਫ਼ਤ ਨਾਲ ਨਜਿੱਠਣ ਲਈ ਸਾਨੂੰ ਸਾਰਿਆਂ ਨੂੰ ਇਕ ਦੂਜੇ ਦਾ ਸਾਥ ਦੇਣ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਇਨਸਾਨ ਬੋਲ ਕੇ ਕੁਝ ਵੀ ਪ੍ਰਾਪਤ ਕਰ ਸਕਦਾ ਹੈ | ਪਰ ਜਾਨਵਰ ਬੋਲ ਨਹੀਂ ਸਕਦੇ ਅਤੇ ਜੇਕਰ ਗੂੰਗੇ ਜਾਨਵਰਾਂ ਨੂੰ ਸਮੇਂ ਸਿਰ ਚਾਰਾ ਨਹੀਂ ਮਿਲਦਾ ਤਾਂ ਇਹ ਨੁਕਸਾਨਦੇਹ ਹੋ ਸਕਦਾ ਹੈ | ਇਸ ਲਈ ਜਿੱਥੇ ਅਸੀਂ ਮਨੁੱਖੀ ਜੀਵਨ ਬਚਾਉਣ ਲਈ ਕਦਮ ਚੁੱਕ ਰਹੇ ਹਾਂ, ਉੱਥੇ ਸਮੇਂ ਸਿਰ ਜਾਨਵਰਾਂ ਲਈ ਚਾਰਾ ਭੇਜਣਾ ਵੀ ਬਹੁਤ ਜ਼ਰੂਰੀ ਹੈ | ਜਿਸ ਤਹਿਤ ਅੱਜ ਨਿਊ ਚੰਡੀਗੜ੍ਹ ਤੋਂ ਨੌਜਵਾਨ ਸਾਥੀਆਂ ਵਲੋਂ ਭੇਜਿਆ ਗਿਆ ਚਾਰਾ ਉਨ੍ਹਾਂ ਦੇ ਹਲਕੇ ਭੋਆ ਦੇ ਕਾਂਗਰਸੀ ਵਰਕਰਾਂ ਦੀ ਟੀਮ ਵਲੋਂ ਸਰਹੱਦੀ ਖੇਤਰ ਵਿਚ ਭੇਜਿਆ ਗਿਆ ਹੈ, ਜਿੱਥੇ ਪਾਣੀ ਦੇ ਤੇਜ਼ ਵਹਾਅ ਕਾਰਨ ਜ਼ਮੀਨ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਅਤੇ ਜਾਨਵਰਾਂ ਲਈ ਖਾਣ ਲਈ ਚਾਰਾ ਨਹੀਂ ਹੈ, ਉੱਥੇ ਪਹੁੰਚ ਕੇ ਉਨ੍ਹਾਂ ਤੱਕ ਚਾਰਾ ਪਹੁੰਚਾਇਆ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਕਈ ਤਰ੍ਹਾਂ ਦੇ ਯਤਨ ਜਾਰੀ ਰਹਿਣਗੇ | ਇਸ ਦੌਰਾਨ ਯੂਥ ਕਾਂਗਰਸ ਆਗੂ ਅੰਕਿਤ ਨਾਬਾਲਾ ਨੇ ਕਿਹਾ ਕਿ ਉਨ੍ਹਾਂ ਦੇ ਨੌਜਵਾਨ ਸਾਥੀਆਂ ਦੀ ਮਦਦ ਨਾਲ ਅੱਜ ਪਸ਼ੂਆਂ ਲਈ ਭੇਜਿਆ ਗਿਆ ਚਾਰਾ ਵੱਖ-ਵੱਖ ਖੇਤਰਾਂ ਵਿਚ ਭੇਜਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਹ ਰਾਜਨੀਤੀ ਦਾ ਸਮਾਂ ਨਹੀਂ ਸਗੋਂ ਇਕ ਦੂਜੇ ਦਾ ਸਾਥ ਦੇਣ ਦਾ ਹੈ, ਕਿਉਂਕਿ ਇਹ ਇਕ ਕੁਦਰਤੀ ਆਫ਼ਤ ਹੈ, ਜਿਸ ਵਿਚ ਰਾਵੀ ਦਰਿਆ ਨੇ ਪੂਰੇ ਭੋਆ ਖੇਤਰ ਵਿਚ ਤਬਾਹੀ ਮਚਾ ਦਿੱਤੀ ਅਤੇ ਦਰਜਨਾਂ ਸਰਹੱਦੀ ਪਿੰਡ ਇਸ ਆਫ਼ਤ ਦਾ ਸ਼ਿਕਾਰ ਹੋਏ ਹਨ | ਇਸ ਮੌਕੇ ਬਲਾਕ ਪ੍ਰਧਾਨ ਸਤੀਸ਼ ਸਰਨਾ, ਸਾਬਕਾ ਸਰਪੰਚ ਸਤੀਸ਼ ਠਾਕੁਰ, ਅਮੂ ਨਿਊਜ਼ੀਲੈਂਡ, ਬਲਵਿੰਦਰ ਚੰਗਰ, ਗੁਰਦਰਸ਼ਨ ਸਿੰਘ, ਅਮਨ ਪਟਵਾਰੀ, ਗੋਲਡੀ ਠਾਕੁਰਪੁਰ, ਰੂਬੀ ਠਾਕੁਰ, ਜਿੰਮੀ ਹੋਬੋ, ਸਾਬਕਾ ਸਰਪੰਚ ਲਾਡੀ ਪਰਮਾਨੰਦ ਅਤੇ ਹੋਰ ਮੌਜੂਦ ਸਨ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਨੇ ਹੜ੍ਹਾਂ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕੀਤੇ ਜਾ ਰਹੇ ਕਾਰਜਾਂ ਦਾ ਕੀਤਾ ਰੀਵਿਊ • ਜਨਜੀਵਨ... ਅਗਲੀ ਖ਼ਬਰ ਗੁਰਦੁਆਰਾ ਦਮਦਮਾ ਸਾਹਿਬ ਮੀਰਪੁਰ ਕਾਲੋਨੀ ਵਿਖੇ ਕਰਵਾਇਆ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।