31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਬਾਬਾ ਸ੍ਰੀ ਚੰਦ ਜੀ ਦੇ ਪ੍ਰਕਾਸ਼ ਉਤਸਵ 'ਤੇ ਪਿੰਡ ਨਾਨਕ ਚੱਕ ਵਿਖੇ ਸਮਾਗਮ ਸ਼ੁਰੂ

ਅਜੀਤ ਡੈਸਕ 01-09-2025
ਫਤਹਿਗੜ੍ਹ ਚੂੜੀਆਂ, 31 ਅਗਸਤ (ਐਮ.ਐਸ. ਫੁੱਲ)-ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਮਹਾਰਾਜ ਜੀ ਦਾ 531ਵਾਂ ਪ੍ਰਕਾਸ਼ ਉਤਸਵ ਤਪ ਅਸਥਾਨ ਭਗਵਾਨ ਬਾਬਾ ਸ੍ਰੀ ਚੰਦ ਜੀ ਪਿੰਡ ਨਾਨਕ ਚੱਕ ਵਿਖੇ 30 ਅਗਸਤ ਤੋਂ 2 ਸਤੰਬਰ ਤੱਕ ਬੜੀ ਸ਼ਰਧਾ ਭਾਵਨਾ ਨਾਲ ਮਹੰਤ ਹਰੀ ਕੁੰਭ ਦਾਸ ਜੀ ਦੀ ਅਗਵਾਈ ਹੇਠ ਮਨਾਇਆ ਜਾ ਰਿਹਾ | ਇਸ ਮੌਕੇ ਗੱਦੀ ਨਸ਼ੀਨ ਮਹੰਤ ਹਰੀ ਕੁੰਭ ਦਾਸ ਉਦਾਸੀਨ ਨੇ ਦੱਸਿਆ ਕਿ ਧਾਰਮਿਕ ਸਮਾਗਮ ਦੌਰਾਨ ਅੰਤਰਰਾਸ਼ਟਰੀ ਢਾਡੀ ਜਥਾ ਭਾਈ ਸਤਨਾਮ ਸਿੰਘ ਘੁੰਮਣ, ਬੀਬੀ ਹਰਮੀਤ ਕੌਰ ਪਿੰਡ ਬਾਂਸਾ ਕਰਨਾਲ (ਹਰਿਆਣਾ), ਭਾਈ ਦਵਿੰਦਰ ਸਿੰਘ ਨਿਰਮਾਣ ਅੰਮਿ੍ਤਸਰ ਵਾਲੇ, ਅਮਨ (ਹੈਪੀ) ਗਾਇਕ, ਅਮਰੀਕ ਸਿੰਘ ਗਾਜੀਨੰਗਲ, ਰਜੀਵ ਵੈਸ਼ਨਵ ਆਦਿ ਆਪਣੀ ਰਸਭਿੰਨੀ ਆਵਾਜ਼ ਰਾਹੀਂ ਸੰਗਤਾਂ ਨੂੰ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦੇ ਚਰਨਾਂ ਨਾਲ ਜੋੜਨਗੇ | ਉਨ੍ਹਾਂ ਅੱਗੇ ਕਿਹਾ ਕਿ ਇਕ ਸਤੰਬਰ ਸੋਮਵਾਰ ਸਵੇਰੇ 8 ਵਜੇ ਮਾਤਰਾ ਬਾਣੀ ਦਾ ਭੋਗ ਅਤੇ ਹਵਣ ਯਗ ਹੋਣਗੇ ਅਤੇ ਦੋ ਸਤੰਬਰ ਨੂੰ ਸ਼੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕੀਰਤਨ ਦਰਬਾਰ ਹੋਣਗੇ, ਜਿਸ ਵਿਚ ਪ੍ਰਸਿੱਧ ਰਾਗੀ ਜਥੇ ਭਗਵਾਨ ਸ੍ਰੀ ਚੰਦ ਮਹਾਰਾਜ ਜੀ ਦਾ ਗੁਣਗਾਨ ਕਰਨਗੇ | ਸ਼ਾਮ ਨੂੰ ਦੀਪਮਾਲਾ ਕੀਤੀ ਜਾਵੇਗੀ | ਸਮੂਹ ਸੰਗਤਾਂ ਨੂੰ ਹੁਮ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ | ਇਸ ਮੌਕੇ ਮਹੰਤ ਹਰੀ ਕੁੰਭ ਦਾਸ, ਰਵਿੰਦਰ ਮੁਨੀ, ਸੰਦੀਪ ਬੇਦੀ, ਮਾਸਟਰ ਸੰਦੀਪ ਜੰਗਲਾ, ਰੰਮੀ ਅਲੀਵਾਲ, ਜੱਸ ਲੋਧੀਨੰਗਲ, ਰਣਜੋਧ ਸਿੰਘ, ਪਿ੍ੰਸ ਢੱਲਾ, ਮੰਨਾ ਸੀੜਾ, ਦੁਰਲੱਭ ਪੱਤੀ ਪਕੀਵਾਂ, ਰਣਜੀਤ ਕੋਟਲੀ ਥਾਬਲਾ, ਗੁਰਲਾਲ ਗੇਲਾ, ਗੁਰਲਾਲ ਫੌਜੀ, ਪਵਨ ਗੁੱਜਰਪੁਰਾ, ਯਾਦਵਿੰਦਰ ਕਾਦੀਆਂ, ਦੀਪੂ ਅਲੀਵਾਲ, ਮਨਪ੍ਰੀਤ ਪਟਵਾਰੀ, ਅੰਮਿ੍ਤਪਾਲ ਸੈਂਕੀ, ਜੋਬਨ ਡੁਲਟ, ਜਸਨ ਕੋਟਲਾ ਬਾਮਾ, ਧਰਮਬੀਰ ਸਿੰਘ, ਨੀਰਜ ਬੇਦੀ, ਕੁਲਦੀਪ ਪੇਂਟਰ, ਦੁਰਗਾ ਪ੍ਰਸਾਦ, ਤਿਲਕ ਰਾਜ, ਜਗਰੂਪ ਸਿੰਘ, ਸਤਨਾਮ ਸਿੰਘ ਕਾਦਰਾਬਾਦ, ਹੈਪੀ ਨਾਨਕ ਚੱਕ, ਇੰਦਰਜੀਤ ਨਾਨਕ ਚੱਕ, ਜੀਵਨ ਡੁੱਲਟ, ਸਾਬਾ ਫਤਹਿਗੜ੍ਹ, ਹੀਰਾ ਸਿੰਘ, ਜਗਪ੍ਰੀਤ ਸਿੰਘ, ਹੂਸਨ ਜਾਂਗਲਾ, ਗੂਰੀ ਘਣੀਆਂ, ਕਰਨ ਲੰਗਰਵਾਲ, ਕੁਲਬੀਰ ਜਾਗਲਾਂ, ਮਨੀ ਜਾਂਗਲਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵਲੋਂ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਅਗਲੀ ਖ਼ਬਰ ਬੀ.ਐੱਮ.ਐੱਸ.ਐੱਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਦਾ ਬੀ.ਐੱਡ. ਦੂਸਰੇ ਸਮੈਸਟਰ ਦਾ ਨਤੀਜਾ ਰਿਹਾ ਸ਼ਾਨਦਾਰ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।