ਗੁਰਦਾਸਪੁਰ, 31 ਅਗਸਤ (ਅਸ਼ੋਕ ਸ਼ਰਮਾ)-ਬੀ.ਐੱਮ.ਐੱਸ.ਐੱਮ. ਗਰੁੱਪ ਆਫ਼ ਇੰਸਟੀਚਿਊਟ ਪੁਰਾਣਾ ਸ਼ਾਲਾ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ.ਐਡ. ਸਮੈਸਟਰ ਦੂਜੇ ਦਾ ਨਤੀਜਾ 100 ਫੀਸਦੀ ਰਿਹਾ ਹੈ | ਸੰਸਥਾ ਦੇ ਚੇਅਰਮੈਨ ਇੰਜੀ: ਕੁਲਵਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀ ਪ੍ਰੀਤੀ ਕਾਤਲ ਨੇ 8.30 ਸੀ.ਜੀ.ਪੀ.ਏ. ਪ੍ਰਾਪਤ ਕਰਕੇ ਪਹਿਲਾ ਸਥਾਨ ਤੇ ਅਰਸ਼ਦੀਪ ਕੌਰ ਨੇ 8.10 ਸੀ.ਜੀ.ਪੀ.ਏ. ਪ੍ਰਾਪਤ ਕਰਕੇ ਦੂਜਾ ਸਥਾਨ, ਸੰਦੀਪ ਸ਼ਬਨਮ ਅਤੇ ਰਣਜੀਤ ਕੌਰ ਨੇ 7.80 ਸੀ.ਜੀ.ਪੀ.ਏ. ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ | ਚੇਅਰਮੈਨ ਨੇ ਸ਼ਾਨਦਾਰ ਨਤੀਜੇ ਲਈ ਮਿਹਨਤੀ ਸਟਾਫ਼ ਅਤੇ ਵਿਦਿਆਰਥੀਆਂ ਦੀ ਚੰਗੀ ਕਾਰਗੁਜਾਰੀ ਦੀ ਸ਼ਲਾਘਾ ਕੀਤੀ ਅਤੇ ਸਾਰਿਆਂ ਨੰੂ ਵਧਾਈ ਦਿੱਤੀ | ਉਨ੍ਹਾਂ ਦੱਸਿਆ ਕਿ ਸੈਸ਼ਨ 2025-26 ਲਈ ਚੱਲ ਰਹੇ ਦਾਖ਼ਲੇ ਸਬੰਧੀ ਵੱਖ-ਵੱਖ ਕੋਰਸਾਂ 'ਚ ਬੀ.ਏ., ਬੀ.ਸੀ.ਏ., ਬੀ.ਐਡ., ਈ.ਟੀ.ਟੀ., ਜੀ.ਐਨ.ਐੱਮ., ਬੀ.ਐੱਸ.ਸੀ. ਨਰਸਿੰਗ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਜਦੋਂ ਕਿ ਇਛੁੱਕ ਵਿਦਿਆਰਥੀ ਕੋਰਸ ਸਬੰਧੀ ਜਾਣਕਾਰੀ ਸੰਸਥਾ ਦੇ ਪੁਰਾਣਾ ਸ਼ਾਲਾ ਤੇ ਕਲਾਨੌਰ ਕੈਂਪਸ ਵਿਖੇ ਸਥਾਪਿਤ ਕੀਤੇ ਗਏ ਹੈਲਪ ਡੈਸਕ ਤੋਂ ਪ੍ਰਾਪਤ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਸੰਸਥਾ ਵਿਚ ਚੰਗੀਆਂ ਹੋਸਟਲ ਸੁਵਿਧਾਵਾਂ ਹੋਣ ਕਰਕੇ ਬਾਹਰੀ ਰਾਜਾਂ ਤੋਂ ਵਿਦਿਆਰਥੀ ਦਾਖ਼ਲਾ ਲੈ ਕੇ ਚੰਗੀ ਤਲੀਮ ਪ੍ਰਾਪਤ ਕਰ ਰਹੇ ਹਨ ਅਤੇ ਗਰੁੱਪ ਆਫ਼ ਇੰਸਟੀਚਿਊਟ ਸਿੱਖਿਆ ਦੇ ਖੇਤਰ 'ਚ ਸਰਹੱਦੀ ਤੇ ਪੇਂਡੂ ਵਿਦਿਆਰਥੀਆਂ ਨੰੂ ਚੰਗੀ ਤਾਲੀਮ ਦੇ ਕੇ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ |