ਬਟਾਲਾ, 21 ਜੁਲਾਈ (ਸਤਿੰਦਰ ਸਿੰਘ)-ਬੀਤੇ ਦਿਨੀਂ ਯੰਗ ਇੰਟੈਕ ਵਿਸ਼ਵ ਸੰਗੀਤ ਦਿਵਸ ਚੈਲੰਜ ਵਲੋਂ ਆਨਲਾਈਨ ਪ੍ਰਤੀਯੋਗਤਾ ਕਰਵਾਈ ਗਈ | ਇਸ ਵਿਚ ਵੁੱਡਸਟਾਕ ਪਬਲਿਕ ਸਕੂਲ ਬਟਾਲਾ ਦੇ 2 ਵਿਦਿਆਰਥੀ ਗੁਰਅਸੀਸ ਅਤੇ ਜਪਨਾਮ ਨੇ ਭਾਗ ਲਿਆ ਅਤੇ ਖ਼ਾਸ ਸਥਾਨ ਪ੍ਰਾਪਤ ਕੀਤਾ | ਇਨ੍ਹਾਂ ਦੋਵਾਂ ਬੱਚਿਆਂ ਦੀ ਇਸ ਉਪਲਬਧੀ 'ਤੇ ਸਕੂਲ ਦੀ ਪਿ੍ੰਸੀਪਲ ਡਾ. ਐਨਸੀ ਨੇ ਦੋਵਾਂ ਦੀ ਪ੍ਰਸ਼ੰਸਾ ਕੀਤੀ ਤੇ ਇਸ ਨੂੰ ਸਕੂਲ ਦੀ ਮਾਣ ਵਾਲੀ ਗੱਲ ਦੱਸਿਆ | ਸਕੂਲ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਜਰ ਅਤੇ ਚੇਅਰਪਰਸਨ ਡਾ. ਸਤਿੰਦਰਜੀਤ ਨਿੱਜਰ ਨੇ ਵਿਦਿਆਰਥੀਆਂ ਦੀ ਹੌਂਸਲਾ ਅਫ਼ਜਾਈ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੰਚ ਬੱਚਿਆਂ ਨੂੰ ਆਪਣੀ ਲੁਕੀ ਹੋਈ ਪ੍ਰਤਿਭਾ ਨਿਖਾਰਨ ਦਾ ਮੌਕਾ ਦਿੰਦੇ ਹਨ | ਇਸ ਮੌਕੇ ਉਨ੍ਹਾਂ ਹੋਰ ਬੱਚਿਆਂ ਨੂੰ ਵੀ ਅਜਿਹੀਆਂ ਗਤੀਵਿਧੀਆਂ ਵਿਚ ਭਾਗ ਲੈਣ ਦੀ ਪ੍ਰੇਰਣਾ ਦਿੱਤੀ | ਸਾਰੇ ਸਕੂਲ ਵਲੋਂ ਗੁਰਅਸੀਸ ਅਤੇ ਜਪਨਾਮ ਨੂੰ ਵਧਾਈ ਦਿੱਤੀ ਗਈ ਅਤੇ ਉਮੀਦ ਜਤਾਈ ਗਈ ਕਿ ਹੋਰ ਵਿਦਿਆਰਥੀ ਵੀ ਅੱਗੇ ਆ ਕੇ ਆਪਣੀ ਕਲਾ ਦਰਸਾਉਣਗੇ |