26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਵਿਦਿਆਦਾਨ ਚੈਰੀਟੇਬਲ ਟਰੱਸਟ ਵਲੋਂ ਧੰਦੋਈ ਸਕੂਲ 'ਚ 10 ਲੜਕੀਆਂ ਨੂੰ ਦਿੱਤਾ ਸਾਲਾਨਾ ਵਜ਼ੀਫਾ

ਅਜੀਤ ਡੈਸਕ 22-07-2025
ਊਧਨਵਾਲ, 21 ਜੁਲਾਈ (ਪਰਗਟ ਸਿੰਘ)-ਘੁਮਾਣ ਦੀ ਧਰਤੀ ਤੋਂ ਅਮਰੀਕਾ ਵਿਚ ਹੋਟਲ ਇੰਡਸਟਰੀ ਦੇ ਸੁਪਰ ਕਿੰਗ ਵਜੋਂ ਜਾਣੇ ਜਾਂਦੇ ਅਮਰਬੀਰ ਸਿੰਘ ਯੂ.ਐੱਸ.ਏ. ਤੇ ਹਰਸ਼ਰਨ ਸਿੰਘ ਯੂ.ਐੱਸ.ਏ. ਆਪਣੇ ਕੰਮਾਂ ਕਾਜਾਂ ਦੇ ਨਾਲ-ਨਾਲ ਖੇਡਾਂ ਨੂੰ ਬਹੁਤ ਵੱਡੇ ਪੱਧਰ 'ਤੇ ਪਿਆਰ ਕਰਦੇ ਹਨ | ਉਨ੍ਹਾਂ ਆਪਣੀ ਸਵਰਗਵਾਸੀ ਮਾਤਾ ਸਰਦਾਰਨੀ ਮਨਜੀਤ ਕੌਰ ਘੁਮਾਣ ਦੀ ਮਿੱਠੀ ਯਾਦ ਵਿਚ ਵਿਦਿਆਦਾਨ ਚੈਰੀਟੇਬਲ ਟਰੱਸਟ ਬਣਾ ਕੇ ਗਰੀਬ ਅਤੇ ਪੜ੍ਹਨ ਵਾਲੀਆਂ ਲੜਕੀਆਂ ਨੂੰ ਆਰਥਿਕ ਸਹਾਇਤਾ ਦੇ ਕੇ ਉਚੇਰੀ ਵਿਦਿਆ ਹਾਸਲ ਕਰਵਾਉਣ ਦਾ ਕਾਰਜ ਆਰੰਭ ਕੀਤਾ ਹੈ | ਇਸ ਟਰੱਸਟ ਨੇ ਧੰਦੋਈ ਸਕੂਲ ਦੀਆਂ 10 ਹੋਣਹਾਰ ਵਿਦਿਆਰਥਣਾਂ, ਜੋ ਕਿ ਪੜ੍ਹਾਈ ਅੱਵਲ ਆਉਂਦੀਆਂ ਰਹੀਆਂ, ਨੂੰ ਆਪਣੇ ਟਰੱਸਟ ਰਾਹੀਂ ਉਚੇਰੀ ਵਿੱਦਿਆ ਹਾਸਲ ਕਰਵਾ ਰਹੇ ਹਨ, ਉਨ੍ਹਾਂ ਨੂੰ ਆਰਥਿਕ ਮਦਦ ਲਈ ਅੱਜ 10 ਲੱਖ ਦੇ ਚੈੱਕ ਵੰਡੇ ਗਏ | ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਅਤੇ ਸਮੂਹ ਸਟਾਫ ਵਲੋਂ ਸਾਦਾ ਤੇ ਪ੍ਰਭਾਵਸ਼ਾਲੀ ਸਮਾਰੋਹ ਕੀਤਾ ਗਿਆ, ਜਿਸ ਵਿਚ ਮੁੱਖ ਮਹਿਮਾਨ ਵਜੋਂ ਪਹੁੰਚੇ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ, ਪਰਮਜੀਤ ਕੌਰ ਡੀ.ਈ.ਓ. ਐਲੀਮੈਂਟਰੀ, ਅਨਿਲ ਕੁਮਾਰ ਡਿਪਟੀ ਡੀ.ਈ.ਓ. ਐਲੀਮੈਂਟਰੀ, ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ, ਹਰਪਾਲ ਸਿੰਘ ਸਾਬਕਾ ਚੇਅਰਮੈਨ, ਪ੍ਰੋਜੈਕਟ ਮੈਨੇਜਰ ਵਰਸ਼ਾ ਰਾਣਾ, ਮੈਡਮ ਸਪਨਾ ਅਤੇ ਇਲਾਕੇ ਦੇ ਸਰਪੰਚਾਂ-ਪੰਚਾਂ ਤੇ ਮੁਹਤਬਰਾਂ ਦੀ ਹਾਜ਼ਰੀ ਵਿਚ ਵਜੀਫੇ ਵੰਡੇ ਗਏ | ਵਿਧਾਇਕ ਅਮਰਪਾਲ ਸਿੰਘ ਨੇ ਕਿਹਾ ਕਿ ਘੁਮਾਣ ਭਰਾਵਾਂ ਨੇ ਆਪਣੀ ਦਸਾਂ ਨਹੁੰਆਂ ਦੀ ਕਿਰਤ ਨੂੰ ਸਫ਼ਲ ਕਰਦਿਆਂ ਇਹ ਜੋ ਬਹੁਤ ਵੱਡਾ ਤੇ ਵਧੀਆ ਉਪਰਾਲਾ ਕੀਤਾ, ਜਿਸ ਕਰ ਕੇ ਸਾਡੀਆਂ ਪੜ੍ਹਨ ਵਾਲੀਆਂ ਲੜਕੀਆਂ ਕਿਸੇ ਆਰਥਿਕ ਹਲਾਤ ਕਰ ਕੇ ਨਹੀਂ ਪੜ੍ਹ ਸਕਦੀਆਂ ਸੀ, ਉਨ੍ਹਾਂ ਘੁਮਾਣ ਭਰਾਵਾਂ ਦੀ ਬਦੌਲਤ ਇਕ ਪਲੇਟਫਾਰਮ ਮਿਲ ਗਿਆ, ਜਿਸ ਕਰ ਕੇ ਉਹ ਆਪਣੀ ਪੜ੍ਹਾਈ ਪੂਰੀ ਕਰ ਸਕਦੀਆਂ ਹਨ | ਸਕੂਲ ਮੁਖੀ ਪ੍ਰਭਜੋਤ ਸਿੰਘ ਘੁੰਮਣ ਨੇ ਘੁਮਾਣ ਭਰਾ ਅਮਰਬੀਰ ਸਿੰਘ ਯੂ.ਐੱਸ.ਏ. ਅਤੇ ਹਰਸ਼ਰਨ ਸਿੰਘ ਯੂ.ਐੱਸ.ਏ. ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਧੰਦੋਈ ਸਕੂਲ ਨੂੰ ਇਸ ਤਰ੍ਹਾਂ ਹੀ ਮਾਣ ਦਿੰਦੇ ਰਹੋ | ਸਕੂਲ ਮੁਖੀ ਅਤੇ ਸਮੂਹ ਸਟਾਫ ਵਲੋਂ ਵਿਧਾਇਕ ਅਮਰਪਾਲ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਲਖਬੀਰ ਸਿੰਘ ਧੰਦੋਈ, ਸਰਪੰਚ ਮਨਦੀਪ ਸਿੰਘ ਹਰਪੁਰਾ, ਸਰਪੰਚ ਹਰਪ੍ਰੀਤ ਸਿੰਘ ਥਰੀਏਵਾਲ, ਸਰਪੰਚ ਦਵਿੰਦਰ ਸਿੰਘ ਧੀਰਾ, ਸਰਪੰਚ ਜੰਗਜੀਵਨ ਸਿੰਘ ਅਰਾਈਆਂਵਾਲ, ਸੂਬਾ ਸਿੰਘ ਖਹਿਰਾ, ਸੁਖਦੇਵ ਸਿੰਘ ਦਕੋਹਾ, ਸਰਪੰਚ ਗੁਰਦੀਪ ਸਿੰਘ ਪੰਜਗਰਾਈਆਂ, ਸਰਪੰਚ ਗੁਰਨਾਮ ਸਿੰਘ ਮੁਰਾਦਪੁਰ, ਸਰਪੰਚ ਸਾਹਿਬ ਸਿੰਘ ਘੱਸ, ਸਰਪੰਚ ਮਹਿੰਦਰ ਸਿੰਘ ਤਾਰਾਚੱਕ, ਸਰਪੰਚ ਕਰਮ ਸਿੰਘ ਪੀਰੋਵਾਲੀ, ਸਰਪੰਚ ਗੁਰਮੀਤ ਸਿੰਘ ਹਰਦਾਨ, ਡੀਪੀਆਰਓ ਇੰਦਰਜੀਤ ਸਿੰਘ ਹਰਪੁਰਾ, ਮਨਪ੍ਰੀਤ ਬੀਐਨਓ, ਮਲਕੀਤ ਸਿੰਘ ਛੈਲੋਵਾਲ, ਅਮਰਜੀਤ ਸਿੰਘ ਮੁਰਾਦਪੁਰ, ਰਣਜੀਤ ਸਿੰਘ ਕਲੇਰ, ਹਰਦੀਪ ਸਿੰਘ ਕਲੇਰ, ਕਰਮਬੀਰ ਸਿੰਘ ਹਰਪੁਰਾ, ਬਿੱਟੂ ਰਾਜਪਾਲ ਤੋਂ ਇਲਾਵਾ ਸਕੂਲ ਸਟਾਫ ਸਤਨਾਮ ਸਿੰਘ ਲੈਕਚਰਾਰ, ਮਨਪ੍ਰੀਤ ਸਿੰਘ ਕਾਹਲੋਂ, ਗਗਨਦੀਪ ਸਿੰਘ ਗਿਫਟੀ, ਦਿਲਬਾਗ ਸਿੰਘ, ਤਰਸੇਮ ਪਾਲ, ਅਮਨਵੀਰ ਸਿੰਘ, ਯਾਦਵਿੰਦਰ ਸਿੰਘ, ਸੁਰਿੰਦਰ ਸਿੰਘ, ਸੰਦੀਪ ਸਿੰਘ, ਹਰਕਿ੍ਸ਼ਨ ਸਿੰਘ, ਕੁਲਤਾਰ ਸਿੰਘ ਲਾਡੀ, ਨਵਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਡਿਤ ਮੋਹਨ ਲਾਲ ਕਾਲਜ ਦਾ ਬੀ.ਸੀ.ਏ. ਸਮੈਸਟਰ 6ਵਾਂ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਵੁੱਡਸਟਾਕ ਪਬਲਿਕ ਸਕੂਲ ਬਟਾਲਾ ਦਾ ਵਿਸ਼ਵ ਸੰਗੀਤ ਦਿਵਸ ਵਿਚ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।