ਸ਼ਾਹਪੁਰ ਕੰਢੀ, 20 ਜੁਲਾਈ (ਰਣਜੀਤ ਸਿੰਘ)-ਬਿਜਲੀ ਦੀ ਮੰਗ ਵੱਧ ਜਾਣ ਕਾਰਨ ਰਣਜੀਤ ਸਾਗਰ ਡੈਮ ਦੇ ਚਾਰੇ ਯੂਨਿਟ ਚਲਾ ਕੇ 80 ਲੱਖ ਯੂਨਿਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ | ਜਿਸ ਕਾਰਨ ਦਿਨੋਂ-ਦਿਨ ਝੀਲ ਦੇ ਪੱਧਰ ਵਿਚ ਕਮੀ ਆ ਰਹੀ ਹੈ | ਬਰਸਾਤ ਦੇ ਮੌਸਮ ਵਿਚ ਮੀਂਹ ਘੱਟ ਪੈਣ ਕਾਰਨ ਰਣਜੀਤ ਸਾਗਰ ਡੈਮ ਦੇ ਉਪਰ ਬਣੇ ਚੰਮੇਰੀ ਡੈਮ ਤੋਂ 9907 ਕਿਊਸਿਕ ਪਾਣੀ ਆ ਰਿਹਾ ਹੈ ਤੇ ਰਣਜੀਤ ਸਾਗਰ ਡੈਮ ਦੇ ਚਾਰੇ ਯੂਨਿਟਾਂ ਤੋਂ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ | ਜਿਸ ਨਾਲ 14593 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਨੰੂ ਛੱਡਿਆ ਜਾ ਰਿਹਾ ਹੈ | ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 504.80 ਮੀਟਰ ਰਹਿ ਗਿਆ ਹੈ, ਜੋ ਕਿ 24 ਘੰਟੇ ਪਹਿਲਾਂ 505.30 ਮੀਟਰ ਸੀ ਅਤੇ ਸ਼ਾਹਪੁਰ ਕੰਢੀ ਡੈਮ ਦੀ ਝੀਲ ਦਾ ਪੱਧਰ 399.40 ਮੀਟਰ ਪਹੁੰਚ ਗਿਆ ਹੈ |