ਧਾਰਕਲਾਂ, 20 ਜੁਲਾਈ (ਨਰੇਸ਼ ਪਠਾਨੀਆ)-ਅੱਜ ਗ੍ਰੀਨ ਮਿਸ਼ਨ ਪ੍ਰੋਜੈਕਟ ਅਤੇ ਜਾਗਿ੍ਤੀ ਫਾਊਾਡੇਸ਼ਨ ਚੈਰੀਟੇਬਲ ਟਰੱਸਟ (ਨਿਆੜੀ) ਦੇ ਬੈਨਰ ਹੇਠ ਧਾਰ ਬਲਾਕ ਦੇ ਵੱਖ-ਵੱਖ ਪਿੰਡਾਂ ਵਿਚ ਬੂਟਿਆਂ ਦਾ ਲੰਗਰ ਸਮਾਗਮ ਆਯੋਜਿਤ ਕੀਤਾ ਗਿਆ | ਸਮਾਗਮ ਦੇ ਮੁੱਖ ਮਹਿਮਾਨ ਧਰਮਵੀਰ ਦੈੜੂ ਡੀ.ਐਫ.ਓ. ਪਠਾਨਕੋਟ ਅਤੇ ਵਿਸ਼ੇਸ਼ ਮਹਿਮਾਨ ਜਤਿੰਦਰ ਕੁਮਾਰ ਹੋਟੀਕਲ ਅਫਸਰ ਅਤੇ ਪ੍ਰਭਾਤ ਸਿੰਘ ਜੋ ਲੀਚੀ ਕਿੰਗ ਪੰਜਾਬ ਵਜੋਂ ਜਾਣੇ ਜਾਂਦੇ ਹਨ ਨੇ ਸ਼ਿਰਕਤ ਕੀਤੀ | ਡੀ.ਐਫ.ਓ. ਪਠਾਨਕੋਟ ਨੇ ਲੋਕਾਂ ਨੰੂ ਆਪਣੇ ਸੰਬੋਧਨ ਵਿਚ ਕਿਹਾ ਕਿ ਆਪਣੇ ਆਲੇ ਦੁਆਲੇ ਵੱਧ ਤੋਂ ਵੱਧ ਬੂਟੇ ਲਗਾਓ ਅਤੇ ਅੱਜ ਦਿੱਤੇ ਗਏ ਫਲਦਾਰ ਬੂਟਿਆਂ ਨੰੂ ਆਪਣੀ ਜ਼ਮੀਨ ਵਿਚ ਲਗਾ ਕੇ ਚੰਗੀ ਤਰ੍ਹਾਂ ਨਾਲ ਦੇਖਭਾਲ ਕਰਨੀ ਹੈ ਤੇ ਆਪਣਾ ਆਲਾ ਦੁਆਲਾ ਹਰਿਆ ਭਰਿਆ ਕਰਨਾ ਹੈ | ਉਨ੍ਹਾਂ ਲੋਕਾਂ ਨੰੂ ਹੋਰ ਫਲਦਾਰ ਬੂਟੇ ਤੇ ਔਸ਼ਧੀ ਬੂਟੇ ਲਗਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਝੋਨੇ ਤੇ ਫਲਾਂ ਦੀਆਂ ਫਸਲਾਂ ਨੰੂ ਬਾਂਦਰਾਂ ਦੇ ਉਜਾੜੇ ਤੋਂ ਬਚਾਉਣ ਦੇ ਸਾਧਨ ਵੀ ਸੁਝਾਏ | ਟਰੱਸਟੀ ਸੰਮੀ ਚੌਧਰੀ ਨੇ ਜ਼ਿਲ੍ਹਾ ਪਠਾਨਕੋਟ ਦੇ ਸਭ ਤੋਂ ਪੱਛੜੇ ਖੇਤਰ ਧਾਰ ਬਲਾਕ ਦੇ ਵਿਕਾਸ ਲਈ ਜਾਗਿ੍ਤੀ ਫਾਊਾਡੇਸ਼ਨ ਚੈਰੀਟੇਬਲ ਟਰੱਸਟ ਦੇ ਅਣਮੁੱਲੇ ਯੋਗਦਾਨ ਅਤੇ ਵਚਨਬੱਧਤਾ ਨੰੂ ਵੀ ਵਿਸਥਾਰ ਨਾਲ ਸਾਂਝਾ ਕੀਤਾ | ਤਿੰਨ ਪਿੰਡਾਂ ਭਮਲਾਦਾ, ਕੁਈ ਅਤੇ ਚਿੱਬੜ ਵਿਚ 1500 ਫਲਦਾਰ ਬੂਟੇ ਵੰਡੇ ਗਏ | ਇਸ ਮੌਕੇ ਜਾਗਿ੍ਤੀ ਟਰੱਸਟੀ ਸਾਬਕਾ ਤਹਿਸੀਲਦਾਰ ਯਸ਼ਪਾਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਜਗਦੀਸ਼ ਰਾਜ ਸੈਣੀ, ਉਭਰਦੇ ਕਿਸਾਨ ਚਰਨਜੀਤ ਸਿੰਘ ਚੰਨੀ, ਉਮੇਸ਼ ਕੁਮਾਰ, ਸਭ ਰਜਿਸਟਰਾਰ ਰਾਜੀਵ ਕੁਮਾਰ, ਪ੍ਰੋਜੈਕਟ ਡਾਇਰੈਕਟਰ ਗਰੀਨ ਮਸ਼ੀਨ ਪਿ੍ੰਸੀਪਲ ਡਾ: ਬਲਬੀਰ ਸਿੰਘ ਮਿਨਹਾਸ ਆਦਿ ਹਾਜ਼ਰ ਸਨ |