15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਗੁਰੂ ਹਰਿਕਿ੍ਸ਼ਨ ਅਤੇ ਲੈਬ ਸਕੂਲ ਘੁਮਾਣ ਦੇ 6 ਅਧਿਆਪਕਾਂ ਨੂੰ ਮਿਲਿਆ ਨਯੰਤਾ ਯੂਨੀਵਰਸਿਟੀ ਪੂਨੇ ਵਿਚ 1 ਸਾਲਾ ਡਿਗਰੀ ਦਾ 100 ਫ਼ੀਸਦੀ ਵਜ਼ੀਫ਼ਾ

ਅਜੀਤ ਡੈਸਕ 21-07-2025
ਘੁਮਾਣ, 20 ਜੁਲਾਈ (ਬੰਮਰਾਹ)-ਗੁਰੂ ਹਰਿਕਿ੍ਸ਼ਨ ਸਕੂਲ ਅਤੇ ਲੈਬ ਸਕੂਲ ਘੁਮਾਣ ਦੇ 6 ਅਧਿਆਪਕ ਇਕ ਸਾਲ ਲਈ ਪੂਨੇ ਦੀ ਨਾਮਵਰ ਯੂਨੀਵਰਸਿਟੀ ਵਿਚ ਪੰਜਾਬ ਦੇ ਬੱਚਿਆਂ ਨੂੰ ਨਵੇਂ ਤਰੀਕਿਆਂ ਨਾਲ ਪੜ੍ਹਾਉਣ ਦੀ ਸਿਖਲਾਈ ਲੈਣਗੇ | ਪੂਰੇ ਭਾਰਤ ਵਿਚੋਂ 125 ਅਧਿਆਪਕਾਂ ਨੂੰ ਨਯੰਤਾ ਯੂਨੀਵਰਸਿਟੀ ਪੂਨੇ ਵਲੋਂ ਇਸ ਡਿਗਰੀ ਲਈ ਚੁਣਿਆ ਗਿਆ, ਜਿਸ 'ਚੋਂ 6 ਅਧਿਆਪਕ ਘੁਮਾਣ ਦੇ ਨੇੜਲੇ ਪਿੰਡਾਂ ਦੇ ਹਨ | ਇਸ ਦੌਰਾਨ ਇਹ 6 ਅਧਿਆਪਕ 2 ਵਾਰ ਨਯੰਤਾ ਯੂਨੀਵਰਸਿਟੀ ਜਾਣਗੇ ਅਤੇ ਇਨ੍ਹਾਂ ਦੀ ਰੋਜ਼ਾਨਾ ਸਿਖਲਾਈ ਹੋਵੇਗੀ | ਇਸ ਡਿਗਰੀ ਦੀ ਸ਼ੁਰੂਆਤ ਜੂਨ ਮਹੀਨੇ ਵਿਚ ਹੋਈ ਤੇ ਅਗਲੀ ਜੂਨ ਤੱਕ ਇਹ ਡਿਗਰੀ ਸੰਪੂਰਨ ਹੋਵੇਗੀ | ਲੈਬ ਸਕੂਲ ਘੁਮਾਣ ਦੇ ਅਧਿਆਪਕ ਟ੍ਰੇਨਰ ਕਵਲਜੀਤ ਕੌਰ ਵੀ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਨੇ ਆਪਣੇ ਅਧਿਆਪਕਾਂ ਨਾਲ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ | ਇਹ ਸਾਰੇ ਅਧਿਆਪਕ ਨਵੰਬਰ ਮਹੀਨੇ ਵਿਚ ਦੁਬਾਰਾ ਫਿਰ ਨਯੰਤਾ ਯੂਨੀਵਰਸਿਟੀ ਵਿਚ ਇਸ ਪ੍ਰੋਗਰਾਮ ਦੇ ਅਗਲੇ ਹਿੱਸੇ ਲਈ ਮੌਜ਼ੂਦ ਹੋਣਗੇ | ਸਕੂਲ ਦੇ ਚੇਅਰਮੈਨ ਸ: ਗੁਰਭੇਜ ਸਿੰਘ ਅਤੇ ਪਾਹੁਲਮੀਤ ਸਿੰਘ ਨੇ ਚੁਣੇ ਗਏ ਅਧਿਆਪਕ ਪਵਨਪ੍ਰੀਤ ਕੌਰ, ਕੁਲਵਿੰਦਰ ਕੌਰ, ਪ੍ਰੇਰਨਦੀਪ ਕੌਰ, ਮੀਨਾ ਰਾਣੀ, ਕੋਮਲਪ੍ਰੀਤ ਕੌਰ ਅਤੇ ਰੇਖਾ ਡੰਗੋਰੀਆ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਹ ਮਿਹਨਤੀ ਅਧਿਆਪਕ ਪੰਜਾਬ ਦੇ ਬੱਚਿਆਂ ਨੂੰ ਭਵਿੱਖ ਲਈ ਯਕੀਨਨ ਤਿਆਰ ਕਰਨਗੇ |
ਪਿਛਲੀ ਖ਼ਬਰ ਮੀਰੀ ਪੀਰੀ ਸਕੂਲ ਦੇ 10 ਵਿਦਿਆਰਥੀਆਂ ਨੇ ਅੰਮਿ੍ਤ ਪਾਨ ਕੀਤਾ ਅਗਲੀ ਖ਼ਬਰ ਆਈ.ਸੀ.ਐੱਸ.ਈ. ਸਕੂਲ ਪ੍ਰਬੰਧਕਾਂ ਦੀ ਹੋਈ ਵਿਸ਼ੇਸ਼ ਇਕੱਤਰਤਾ-ਧੰਨਰਾਜ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।