15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਵੁੱਡ ਬਲਾਜ਼ਮ ਸਕੂਲ 'ਚ ਫੈਂਸੀ ਡਰੈੱਸ ਮੁਕਾਬਲਾ ਹੋਇਆ

ਅਜੀਤ ਡੈਸਕ 21-07-2025
ਬਟਾਲਾ, 20 ਜੁਲਾਈ (ਸਤਿੰਦਰ ਸਿੰਘ)-ਵੱੁਡ ਬਲਾਜ਼ਮ ਸਕੂਲ, ਬਟਾਲਾ ਵਿਖੇ ਐੱਫ.ਐੱਸ.-1 ਕਲਾਸ ਦੇ ਵਿਦਿਆਰਥੀਆਂ ਦਾ 2 ਦਿਨਾਂ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਬੱਚਿਆਂ ਨੇ ਵੱਖ-ਵੱਖ ਰੂਪ ਧਾਰਨ ਕਰ ਕੇ ਸਹਿਜਤਾ, ਆਤਮ ਵਿਸ਼ਵਾਸ ਅਤੇ ਕਲਾਤਮਕਤਾ ਦਾ ਦਰਸ਼ਨ ਕਰਵਾਇਆ | ਬੱਚਿਆਂ ਨੇ ਵੱਖ-ਵੱਖ ਪਹਿਰਾਵਿਆਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ | ਹਰ ਬੱਚਾ ਨਾ ਸਿਰਫ਼ ਸੁੰਦਰ ਪੁਸ਼ਾਕ ਪਹਿਨ ਕੇ ਆਇਆ ਸੀ, ਸਗੋਂ ਉਸ ਨੇ ਆਪਣੇ ਕਿਰਦਾਰ ਦੀ ਪਛਾਣ ਵੀ ਜੋਸ਼ ਨਾਲ ਕਰਵਾਈ | ਮਨੋਰੰਜਨ ਨਾਲ ਭਰਪੂਰ ਇਸ ਸਮਾਗਮ ਦੀ ਸ਼ਾਨ ਵਧਾਈ | ਸਕੂਲ ਦੀ ਚੇਅਰਪਰਨ ਡਾ. ਸਤਿੰਦਰਜੀਤ ਕੌਰ ਨਿੱਜਰ ਅਤੇ ਮੁੱਖ ਅਧਿਆਪਕ ਹਰਮੀਤ ਕੌਰ ਨੇ ਬੱਚਿਆਂ ਦੀ ਹਾੌਸਲਾ ਅਫ਼ਜਾਈ ਕੀਤੀ | ਇਹ ਮੁਕਾਬਲਾ ਬੱਚਿਆਂ ਲਈ ਨਾ ਕੇਵਲ ਮਨੋਰੰਜਨਕਾਰੀ ਰਿਹਾ, ਬਲਕਿ ਉਨ੍ਹਾਂ ਦੇ ਭਰੋਸੇ, ਪੇਸ਼ਕਾਰੀ ਕੌਸ਼ਲ ਅਤੇ ਰਚਨਾਤਮਕ ਸੋਚ ਨੂੰ ਉਭਾਰਨ ਵਾਲਾ ਵੀ ਸਾਬਤ ਹੋਇਆ |
ਪਿਛਲੀ ਖ਼ਬਰ ਆਈ.ਸੀ.ਐੱਸ.ਈ. ਸਕੂਲ ਪ੍ਰਬੰਧਕਾਂ ਦੀ ਹੋਈ ਵਿਸ਼ੇਸ਼ ਇਕੱਤਰਤਾ-ਧੰਨਰਾਜ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਜਥੇਦਾਰ ਲੰਗਾਹ ਦਾ ਕੌਂਸਲਰ ਲੰਬੜਦਾਰ ਨੇ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।