ਪਠਾਨਕੋਟ, 19 ਜੁਲਾਈ (ਵਿਨੋਦ)-ਲਾਮੀਨੀ ਇਲਾਕੇ ਵਿਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵਲੋਂ ਦਿਨ-ਦਿਹਾੜੇ ਇਕ ਅÏਰਤ ਦੇ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਤ ਅÏਰਤ ਭਜਨੀ ਦੇਵੀ ਜੋ ਲਾਮੀਨੀ ਦੀ ਰਹਿਣ ਵਾਲੀ ਹੈ, ਆਪਣੀ ਧੀ ਨਾਲ ਸਕੂਟੀ 'ਤੇ ਗੈਸ ਏਜੰਸੀ ਜਾ ਰਹੀ ਸੀ ਕਿ ਜਿਵੇਂ ਹੀ ਉਹ ਸਟੇਡੀਅਮ ਕਾਲਜ ਰੋਡ ਤੋਂ ਥੋੜ੍ਹਾ ਪਿੱਛੇ ਪਹੁੰਚੀ ਤਾਂ ਸਕੂਟੀ ਦਾ ਪੈਟਰੋਲ ਖ਼ਤਮ ਹੋ ਗਿਆ | ਧੀ ਨੇ ਸੁਝਾਅ ਦਿੱਤਾ ਕਿ ਉਹ ਪੈਦਲ ਉਨ੍ਹਾਂ ਦੇ ਪਿੱਛੇ-ਪਿੱਛੇ ਜਾਵੇ, ਉਹ ਅੱਗੇ ਜਾ ਕੇ ਪੈਟਰੋਲ ਭਰਵਾਉਣਗੇ | ਅÏਰਤ ਅਨੁਸਾਰ ਇਸੇ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਉੱਥੇ ਆਏ ਅਤੇ ਘੁੰਮਣ-ਫਿਰਨ ਲੱਗੇ | ਉਹ ਵਾਪਸ ਆਏ ਅਤੇ ਉੱਥੇ ਰੁਕ ਗਏ ਅਤੇ ਆਪਸ ਵਿਚ ਗੱਲਾਂ ਕਰਨ ਲੱਗੇ ਅਤੇ ਜਿਵੇਂ ਹੀ ਅÏਰਤ ਮੁੜੀ ਅਤੇ ਤੁਰਨ ਲੱਗੀ ਤਾਂ ਮੋਟਰਸਾਈਕਲ ਤੋਂ ਹੇਠਾਂ ਉੱਤਰਿਆ ਇਕ ਨੌਜਵਾਨ ਪਿੱਛੇ ਤੋਂ ਆਇਆ ਜਿਸ ਨੇ ਝਪਟ ਮਾਰ ਕੇ ਔਰਤ ਦੇ ਦੋਵੇਂ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਲਾਹ ਲਈਆਂ ਅਤੇ ਉਸ ਦਾ ਗਲਾ ਘੁੱਟ ਕੇ ਉਸ ਨੰੂ ਹੇਠਾਂ ਸੁੱਟ ਦਿੱਤਾ ਤੇ ਮੌਕੇ ਤੋਂ ਭੱਜ ਗਏ | ਪੀੜਤ ਭਜਨੀ ਦੇਵੀ ਨੇ ਤੁਰੰਤ ਪੁਲਿਸ ਹੈਲਪ ਲਾਈਨ ਨੰਬਰ 112 'ਤੇ ਸ਼ਿਕਾਇਤ ਦਰਜ ਕਰਵਾਈ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਸੀ.ਸੀ.ਟੀ.ਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ | ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ੱਕੀ ਗਤੀਵਿਧੀਆਂ ਦੀ ਤੁਰੰਤ ਰਿਪੋਰਟ ਕਰਨ ਤਾਂ ਜੋ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ |