30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪ੍ਰਤਾਪ ਵਰਲਡ ਸਕੂਲ ਅੰਡਰ-19 ਗਰਲਜ਼ ਵਾਲੀਬਾਲ ਟੀਮ ਨੇ ਕਾਂਸੇ ਦਾ ਤਗਮਾ ਜਿੱਤਿਆ <br/>

ਅਜੀਤ ਡੈਸਕ 20-07-2025
ਪਠਾਨਕੋਟ, 19 ਜੁਲਾਈ (ਸੰਧੂ)-ਪ੍ਰਤਾਪ ਵਰਲਡ ਸਕੂਲ ਪਠਾਨਕੋਟ ਨੂੰ ਇਹ ਐਲਾਨ ਕਰਦੇ ਹੋਏ ਮਾਣ ਹੈ ਕਿ ਉਸ ਦੀ ਅੰਡਰ-19 ਗਰਲਜ਼ ਵਾਲੀਬਾਲ ਟੀਮ ਨੇ ਕਪੂਰਥਲਾ ਪੰਜਾਬ ਵਿਖੇ ਆਯੋਜਿਤ ਪ੍ਰਤਿਸ਼ਠਾਵਾਨ ਸੀ.ਬੀ.ਐੱਸ.ਈ ਕਲੱਸਟਰ ਵਾਲੀਬਾਲ ਟੂਰਨਾਮੈਂਟ ਵਿਚ ਕਾਂਸੇ ਦਾ ਤਗਮਾ ਜਿੱਤਿਆ ਹੈ | ਟੂਰਨਾਮੈਂਟ ਵਿਚ ਖੇਤਰ ਭਰ ਦੀਆਂ ਟੀਮਾਂ ਵਲੋਂ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ | ਸਖ਼ਤ ਮੁਕਾਬਲੇ ਤੇ ਚੁਣੌਤੀਪੂਰਨ ਮਾਹੌਲ ਦੇ ਬਾਵਜੂਦ ਪੀ.ਡਬਲਯੂ.ਐੱਸ ਦੀਆਂ ਧੀਆਂ ਨੇ ਸ਼ਾਨਦਾਰ ਖੇਡ ਭਾਵਨਾ ਤੇ ਟੀਮ ਵਰਕ ਦਾ ਪ੍ਰਦਰਸ਼ਨ ਕਰਕੇ ਤਗਮੇ ਜਿੱਤੇ | ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਵਿਚ ਵੈਸ਼ਨਵੀ, ਅਭਿਲਾਸ਼ਾ, ਜਿਗਮਤ, ਅਰਚਨਾ, ਪਿ੍ਯਾਂਸ਼ੂਤਾ, ਸੁਰਭੀ ਅਤੇ ਪਰੀ ਪਾਨਾ ਪ੍ਰਤਿਭਾਸ਼ਾਲੀ ਖਿਡਾਰਨਾਂ ਸਨ, ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਦੀ ਜਿਤ 'ਚ ਮਹੱਤਵਪੂਰਨ ਭੂਮਿਕਾ ਨਿਭਾਈ | ਸਕੂਲ ਦੇ ਡਾਇਰੈਕਟਰ ਸੰਨ੍ਹੀ ਮਹਾਜਨ, ਡਾਇਰੈਕਟਰ ਓਸ਼ੀਨ ਮਹਾਜਨਤੇ ਪਿ੍ੰਸੀਪਲ ਸ਼ੁਭਰਾ ਰਾਣੀ ਨੇ ਕਿਹਾ ਕਿ ਇਹ ਜਿੱਤ ਗਰਲ ਪਾਵਰ ਦੀ ਭਾਵਨਾ ਨੂੰ ਦਰਸਾਉਂਦੀ ਹੈ, ਸਾਡੇ ਨੌਜਵਾਨ ਐਥਲੀਟ ਅੱਜ ਹਰ ਪਲੇਟਫ਼ਾਰਮ 'ਤੇ ਆਪਣੀ ਪਹਿਚਾਣ ਬਣਾ ਰਹੇ ਹਨ ਅਤੇ ਅਸੀਂ ਉਨ੍ਹਾਂ ਨੂੰ ਅੱਗੇ ਵਧਣ ਦਾ ਹਰ ਸੰਭਵ ਮੌਕਾ ਦੇਣ ਲਈ ਵਚਨਬੱਧ ਹਾਂ |

ਪਿਛਲੀ ਖ਼ਬਰ ਪਿੰਡ ਦਿਆਲਪੁਰਾ ਵਿਖੇ ਛੱਪੜ ਦੇ ਨੇੜਲੇ ਘਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਅਗਲੀ ਖ਼ਬਰ ਲੁਟੇਰਿਆਂ ਨੇ ਦਿਨ-ਦਿਹਾੜੇ ਔਰਤ ਦੇ ਕੰਨਾਂ ਤੋਂ ਸੋਨੇ ਦੀਆਂ ਵਾਲੀਆਂ ਖੋਹੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।