ਪਠਾਨਕੋਟ 19 ਜੁਲਾਈ (ਸੰਧੂ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਦੀ ਦੇਖਰੇਖ ਅਤੇ ਸੰਗਤ ਦੇ ਸਹਿਯੋਗ ਨਾਲ ਸ੍ਰੀ ਗੁਰੂ ਹਰਿਕਿ੍ਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ ਨੇ ਦੱਸਿਆ ਕਿ ਅੱਜ ਦੇ ਸਮਾਗਮ ਵਿਚ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਧਾਰਮਿਕ ਦੀਵਾਨਾਂ ਵਿਚ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਰਸ਼ਪਾਲ ਸਿੰਘ ਨੇ ਕਥਾ ਵਿਚਾਰਾਂ ਰਾਹੀਂ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ | ਜਿਸ ਤੋਂ ਬਾਅਦ ਗੁਰਦੁਆਰਾ ਮਾਡਲ ਟਾਊਨ ਦੇ ਹਜ਼ੂਰੀ ਰਾਗੀ ਜਥਾ ਭਾਈ ਪ੍ਰਗਟ ਸਿੰਘ , ਭਾਈ ਸਰਵਣ ਸਿੰਘ ਖ਼ਾਲਸਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਥੇ ਨੇ ਸੰਗਤ ਨੂੰ ਕੀਰਤਨ ਨਾਲ ਨਿਹਾਲ ਕੀਤਾ | ਅੰਤ ਵਿਚ ਗੁਰੂ ਸਾਹਿਬ ਦਾ ਅਟੁੱਟ ਲੰਗਰ ਵਰਤਾਇਆ ਗਿਆ | ਇਸ ਮੌਕੇ ਸਕੱਤਰ ਗੁਰਵਿੰਦਰ ਸਿੰਘ ਡਿੱਕੀ, ਖ਼ਜ਼ਾਨਚੀ ਸੰਦੀਪ ਸਿੰਘ ਸ਼ਿੰਗਾਰੀ, ਰਣਬੀਰ ਸਿੰਘ ਗੁਰਦੀਪ ਸਿੰਘ ਅਰੋੜਾ, ਕਮਲਪ੍ਰੀਤ ਸਿੰਘ, ਮਨਜੀਤ ਸਿੰਘ ਆਨੰਦ, ਜਗਜੀਤ ਸਿੰਘ ਸਾਹਨੀ, ਜਸਪ੍ਰੀਤ ਸਿੰਘ, ਜਤਿੰਦਰ ਸਿੰਘ ਨੰਦਾ, ਰਵਨੀਤ ਸਿੰਘ ਗਢ, ਜਸਪਾਲ ਸਿੰਘ ਰਾਜੂ, ਮੈਨੇਜਰ ਜਸਮੀਤ ਸਿੰਘ, ਧਨਵੀਰ ਸਿੰਘ ਬਤਰਾ, ਹਰਵੀਰ ਸਿੰਘ, ਬਲਵਿੰਦਰ ਸਿੰਘ ਅਰੋੜਾ, ਮਨਜੀਤ ਸਿੰਘ ਆਨੰਦ, ਜਸਵਿੰਦਰ ਸਿੰਘ, ਅਮਨ ਭਸੀਨ, ਦਲਜੀਤ ਸਿੰਘ, ਮਨਿੰਦਰ ਸਿੰਘ ਲੱਕੀ, ਹਰਵਿੰਦਰ ਸਿੰਘ, ਅਨੰਤ ਬੀਰ ਸਿੰਘ ਸੂਰੀ, ਦਵਿੰਦਰ ਸਿੰਘ ਮਿੰਟੂ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਤਰੁਣਪਾਲ ਸਿੰਘ, ਅਜਮੇਰ ਸਿੰਘ, ਪੁਸ਼ਪਿੰਦਰ ਸਿੰਘ, ਇੰਦਰਪਾਲ ਸਿੰਘ ਲਾਡੀ, ਨਰਿੰਦਰ ਸਿੰਘ, ਪ੍ਰਵੀਨ ਕੌਰ, ਗੁਰਿੰਦਰ ਕੌਰ, ਰਾਜਪ੍ਰੇਤ, ਜੈਪੁਰ ਕੌਰ, ਰਵਿੰਦਰ ਕੌਰ, ਇੰਦਰਜੀਤ ਕੌਰ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |