30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

26 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਬੂ <br/>

ਅਜੀਤ ਡੈਸਕ 20-07-2025
ਪਠਾਨਕੋਟ, 19 ਜੁਲਾਈ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ 26 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਹੈ | ਇਸ ਸਬੰਧੀ ਏ.ਐਸ.ਆਈ ਪਵਨ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ ਬੱਸ ਸਟੈਂਡ ਤੋਂ ਅਬਰੋਲ ਨਗਰ ਸਾਈਡ 'ਤੇ ਗਸ਼ਤ ਕਰ ਰਹੇ ਸੀ ਕਿ ਇਕ ਸਕੂਟਰੀ ਸਵਾਰ ਤਿੰਨ ਨੌਜਵਾਨ ਆ ਰਹੇ ਸਨ ਜੋ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗੇ ਤਾਂ ਉਨ੍ਹਾਂ ਨੂੰ ਕਾਬੂ ਕੀਤਾ ਗਿਆ | ਉਨ੍ਹਾਂ ਦੀ ਸਕੂਟਰੀ ਦੀ ਤਲਾਸ਼ੀ ਲੈਣ ਦੌਰਾਨ ਸਕੂਟਰੀ ਵਿਚੋਂ 26 ਗ੍ਰਾਮ ਹੈਰੋਇਨ ਅਤੇ 20 ਹਜ਼ਾਰ ਡਰੱਗ ਮਨੀ ਬਰਾਮਦ ਕੀਤੀ ਗਈ | ਦੋਸ਼ੀਆਂ ਦੀ ਪਹਿਚਾਣ ਗੁਰਵਿੰਦਰ ਸਿੰਘ ਉਰਫ ਨਿੱਕਾ ਪੁੱਤਰ ਭਾਲ ਸਿੰਘ ਵਾਸੀ ਲੋਹਰੀ ਮੁਹੱਲਾ ਅੰਮਿ੍ਤਸਰ, ਗੁਰਸ਼ਰਨ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਗੁਰੂ ਤੇਗ਼ ਬਹਾਦਰ ਨਗਰ ਅੰਮਿ੍ਤਸਰ ਅਤੇ ਅਨਿਲ ਸ਼ਰਮਾ ਉਰਫ ਅਨੂ ਪੁੱਤਰ ਵਿਮਲ ਕੁਮਾਰ ਸ਼ਰਮਾ ਵਾਸੀ ਮਿਸ਼ਨ ਰੋਡ ਪਠਾਨਕੋਟ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਥਾਣਾ ਡਵੀਜ਼ਨ ਨੰਬਰ ਇਕ ਵਿਚ ਐਨ.ਡੀ.ਪੀ.ਸੀ ਐਕਟ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਕੈਬਨਿਟ ਮੰਤਰੀ ਕਟਾਰੂਚੱਕ ਨੇ ਪਿੰਡ ਹੈਬਤ ਪਿੰਡੀ ਦੇ ਲੋਕਾਂ ਨੂੰ ਸਮਰਪਿਤ ਕੀਤੀ ਨਵੀਂ ਬਣਾਈ ਵਾਟਰ ਸਪਲਾਈ <br/> ਅਗਲੀ ਖ਼ਬਰ ਕੇਵਲ 728 ਕਰੋੜ ਦੇ ਬਜਟ ਨਾਲ ਆਮ ਆਦਮੀ ਪਾਰਟੀ ਦੀ 10 ਲੱਖ ਦੀ 'ਮੁੱਖ ਮੰਤਰੀ ਸਿਹਤ ਬੀਮਾ ਯੋਜਨਾ' ਇਕ ਹੋਰ ਖੋਖਲਾ ਤੇ ਅਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।