ਪਠਾਨਕੋਟ, 19 ਜੁਲਾਈ (ਵਿਨੋਦ)-ਮਾਮੂਨ ਕੈਂਟ ਪੁਲਿਸ ਵਲੋਂ ਮੱਝਾਂ ਚੋਰੀ ਕਰਨ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਸਲੀਮ ਪੁੱਤਰ ਰੌਸ਼ਨਦੀਨ ਵਾਸੀ ਟਿੱਬਰ ਘਰਾਟ ਮਾਮੂਨ ਕੈਂਟ ਵਲੋਂ ਮਾਮੂਨ ਕੈਂਟ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 16 ਜੁਲਾਈ ਨੂੰ ਲਸਵੇਰੇ 11 ਵਜੇ ਆਪਣੀਆਂ ਛੇ ਮੱਝਾਂ ਅਤੇ ਦੋ ਕੱਟੀਆਂ ਨੂੰ ਆਪਣੇ ਘਰ ਦੇ ਬਾਹਰ ਚਰਾ ਰਿਹਾ ਸੀ ਕਿ ਇਸ ਦੌਰਾਨ ਉਹ ਘਰ ਪਾਣੀ ਪੀਣ ਗਿਆ ਤਾਂ ਉਸ ਦੀਆਂ ਮੱਝਾਂ ਅਤੇ ਕੱਟੀਆਂ ਉਥੋਂ ਗ਼ਾਇਬ ਹੋ ਗਈਆਂ | ਪਰ ਉਸ ਨੂੰ ਚਾਰ ਮੱਝਾਂ ਤਾਂ ਮਿਲ ਗਈਆਂ, ਜਿਨ੍ਹਾਂ ਵਿਚੋਂ ਦੋ ਮੱਝਾਂ ਅਤੇ ਦੋ ਕੱਟੀਆਂ ਨਹੀਂ ਮਿਲੀਆਂ | ਉਸ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਉਨ੍ਹਾਂ ਦੀਆਂ ਮੱਝਾਂ ਅਤੇ ਕੱਟੀਆਂ ਵਿਕਾਸ ਉਰਫ ਮੱਖਣ ਪੁੱਤਰ ਜੈਮਸ ਵਾਸੀ ਈਸਾ ਨਗਰ ਪਠਾਨਕੋਟ ਅਤੇ ਹਰੀਸ਼ ਕੁਮਾਰ ਉਰਫ ਹਨੀ ਪੁੱਤਰ ਪ੍ਰਮੋਦ ਚੰਦਰ ਵਾਸੀ ਮਾਮੂਨ ਵਲੋਂ ਚੋਰੀ ਕਰ ਲਈਆਂ ਹਨ | ਜਿਸ 'ਤੇ ਕਾਰਵਾਈ ਕਰਦਿਆਂ ਮਾਮੂਨ ਕੈਂਟ ਪੁਲਿਸ ਵਲੋਂ ਦੋਵੇਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਮਾਮੂਨ ਕੈਂਟ ਥਾਣੇ ਵਿਚ ਚੋਰੀ ਦਾ ਮਾਮਲਾ ਦਰਜ ਕਰ ਲਿਆ ਹੈ |