29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਤਾਰਾਗੜ੍ਹ ਵਿਖੇ ਮਸੀਹੀ ਭਾਈਚਾਰੇ ਲਈ 8 ਲੱਖ ਨਾਲ ਕਬਰਸਿਤਾਨ ਦੀ ਚਾਰਦੀਵਾਰੀ, ਹਾਲ ਤੇ ਹੋਰ ਵਿਕਾਸ ਕਾਰਜ ਲੋਕਾਂ ਨੂੰ ਕੀਤੇ ਸਮਰਪਿਤ <br/>

ਅਜੀਤ ਡੈਸਕ 20-07-2025
ਤਾਰਾਗੜ੍ਹ, 19 ਜੁਲਾਈ (ਸੋਹਨ ਲਾਲ)-ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਅੰਦਰ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਤਾਰਾਗੜ੍ਹ ਵਿਖੇ ਮਸੀਹੀ ਭਾਈਚਾਰੇ ਲਈ ਬਣਾਏ ਕਬਰਸਥਾਨ ਦੀ ਚਾਰਦੀਵਾਰੀ ਤੇ ਹੋਰ ਨਿਰਮਾਣ ਕਾਰਜ ਮੁਕੰਮਲ ਹੋਣ 'ਤੇ ਜਨਤਾ ਨੂੰ ਸਮਰਪਿਤ ਕੀਤੇ ਗਏ | ਇਸ ਮੌਕੇ ਨਰੇਸ਼ ਕੁਮਾਰ ਸੈਣੀ ਜ਼ਿਲ੍ਹਾ ਪ੍ਰਧਾਨ ਬੀ.ਸੀ ਵਿੰਗ ਪਵਨ ਕੁਮਾਰ ਫ਼ੌਜੀ ਬਲਾਕ ਪ੍ਰਧਾਨ, ਸੰਦੀਪ ਕੁਮਾਰ ਬਲਾਕ ਪ੍ਰਧਾਨ ਅਤੇ ਹੋਰ ਆਗੂ ਹਾਜ਼ਰ ਸਨ | ਇਸ ਮੌਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਹਲਕਾ ਭੋਆ ਦੇ ਵੱਖ ਵੱਖ ਪਿੰਡਾਂ ਅੰਦਰ ਪਹੁੰਚ ਕਰਕੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ ਹੈ ਅਤੇ ਠੇਕੇਦਾਰ ਨੂੰ ਹਦਾਇਤ ਕੀਤੀ ਹੈ ਕਿ ਜੋ ਵਿਕਾਸ ਕਾਰਜ ਚੱਲ ਰਹੇ ਹਨ ਉਨ੍ਹਾਂ ਨੂੰ ਵਧੀਆ ਢੰਗ ਨਾਲ ਕਰਵਾਇਆ ਜਾਵੇ | ਇਸ ਤੋਂ ਇਲਾਵਾ ਪਿੰਡ ਤਾਰਾਗੜ੍ਹ ਅੰਦਰ ਮਸੀਹੀ ਭਾਈਚਾਰੇ ਲਈ 8 ਲੱਖ ਦੀ ਲਾਗਤ ਨਾਲ ਬਣਾਏ ਕਬਰਸਥਾਨ ਦੀ ਚਾਰਦੀਵਾਰੀ ਅਤੇ ਇਕ ਹਾਲ ਦਾ ਨਿਰਮਾਣ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿਚ ਪੂਰੇ ਪੰਜਾਬ ਅੰਦਰ ਵਿਕਾਸ ਕਾਰਜ ਚੱਲ ਰਹੇ ਹਨ ਅਤੇ ਹਲਕਾ ਭੋਆ ਅੰਦਰ ਸਾਰੇ ਪਿੰਡਾਂ 'ਚ ਕਰੋੜਾਂ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ | ਉਨ੍ਹਾਂ ਵਿਕਾਸ ਕਾਰਜ ਪੂਰੇ ਹੋਣ 'ਤੇ ਮਸੀਹੀ ਭਾਈਚਾਰੇ ਨੂੰ ਵਧਾਈ ਦਿੱਤੀ | ਇਸ ਮੌਕੇ ਉਨ੍ਹਾਂ ਖੇਤਰ ਦਾ ਦੌਰਾ ਕਰਕੇ ਲੋਕਾਂ ਨੂੰ ਆ ਰਹੀਆਂ ਪੇ੍ਰਸ਼ਾਨੀਆਂ ਨੂੰ ਦੇਖਿਆ ਗਿਆ ਅਤੇ ਭਰੋਸਾ ਦਿੱਤਾ ਕਿ ਲੋਕਾਂ ਦੀਆਂ ਪੇ੍ਰਸ਼ਾਨੀਆਂ ਨੂੰ ਜਲਦੀ ਹੱਲ ਕੀਤਾ ਜਾਵੇਗਾ |

ਪਿਛਲੀ ਖ਼ਬਰ ਅਕਾਲ ਅਕੈਡਮੀ ਭਰਿਆਲ ਲਾਹੜੀ ਵਿਖੇ ਬੂਟੇ ਲਗਾਏ <br/> ਅਗਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਬਾਸਾ ਉਪਰਲਾ, ਕੋਟ, ਅੜੇਲੀ ਵਿਖੇ ਨਸ਼ਾ ਮੁਕਤੀ ਦਾ ਲਿਆ ਪ੍ਰਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।