ਸ਼ਾਹਪੁਰ ਕੰਢੀ, 19 ਜੁਲਾਈ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ੇ ਨੰੂ ਜੜ੍ਹ ਤੋਂ ਖ਼ਤਮ ਕਰਨ ਦੇ ਮੰਤਵ ਨਾਲ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਮੁਕਤੀ ਯਾਤਰਾ ਪ੍ਰੋਗਰਾਮ ਪਿੰਡ ਬਾਸਾ ਉਪਰਲਾ ਵਿਖੇ ਕੈਪਟਨ ਅਸ਼ੋਕ ਕੁਮਾਰ ਸਰਪੰਚ ਦੀ ਅਗਵਾਈ ਹੇਠ ਕਰਵਾਇਆ ਗਿਆ | ਜਿਸ ਵਿਚ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ, ਬੀ.ਡੀ.ਪੀ.ਓ. ਬਿਆਸ ਦੇਵ, ਬਲਾਕ ਪ੍ਰਧਾਨ ਕੇਵਲ ਕ੍ਰਿਸ਼ਨ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਨਸ਼ੇ ਦੇ ਖਾਤਮੇ ਲਈ ਕੋਈ ਉਪਰਾਲਾ ਨਹੀਂ ਕੀਤਾ | ਜਿਸ ਕਾਰਨ ਪੰਜਾਬ ਦੀ ਨੌਜਵਾਨ ਪੀੜ੍ਹੀ ਨਸ਼ੇ ਦੇ ਪ੍ਰਭਾਵ ਤੋਂ ਬਚ ਨਹੀਂ ਸਕੀ | ਹੁਣ ਪੰਜਾਬ ਸਰਕਾਰ ਨੇ ਨਸ਼ਿਆਂ ਨੰੂ ਖ਼ਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ | ਜਿਸ ਤਹਿਤ ਪਿੰਡ-ਪਿੰਡ ਜਾ ਕੇ ਲੋਕਾਂ ਨੰੂ ਨਸ਼ੇ ਦੀਆਂ ਮਾੜੀਆਂ ਆਦਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ ਤੇ ਨੌਜਵਾਨਾਂ ਨੰੂ ਨਸ਼ਾ ਨਾ ਕਰਨ ਦੀ ਸਹੁੰ ਚੁੱਕਾਈ ਜਾ ਰਹੀ ਹੈ | ਅੱਜ ਇਸ ਪ੍ਰੋਗਰਾਮ ਤਹਿਤ ਪਿੰਡ ਕੋਟ, ਅੜੇਲੀ, ਬਾਸਾ ਵਿਖੇ ਵੀ ਨਸ਼ਾ ਮੁਕਤੀ ਯਾਤਰਾ ਪਹੁੰਚੀ | ਇਸ ਮੌਕੇ ਸੋਹਨ ਲਾਲ, ਐਸ.ਐਚ.ਓ. ਭੂਮਿਕਾ ਠਾਕੁਰ, ਲੱਕੀ ਪਠਾਨੀਆ, ਸਿਹਤ ਵਿਭਾਗ ਦੀ ਜਿੰਪਨ ਕਟਾਰੀਆ, ਸਰਪੰਚ ਨੀਰੂ ਗਲੇਰੀਆ, ਸਰਪੰਚ ਕਰਤਾਰ ਸਿੰਘ, ਸਰਪੰਚ ਦੇਵੀ ਦਿਆਲ, ਸਰਪੰਚ ਸਿਕੰਦਰ ਸਿੰਘ ਪਠਾਨੀਆ, ਸੈਕਟਰੀ ਰਾਕੇਸ਼ ਸ਼ਰਮਾ, ਬਲਬੀਰ ਕੁਮਾਰ, ਯੂਸਫ, ਸਰਪੰਚ ਜੀਨੰੂ ਪਠਾਨੀਆ, ਜਤਿੰਦਰ ਸੋਹਲ ਆਦਿ ਹਾਜ਼ਰ ਸਨ |