28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਪਾਸ ਹੋਈ ਘਰ ਬਣਾਉਣ ਦੀ ਗਰਾਂਟ ਲੈਣ ਲਈ ਬਜ਼ੁਰਗ ਔਰਤ ਨੰੂ ਹੋਣਾ ਪੈ ਰਿਹਾ ਖੱਜਲ ਖ਼ੁਆਰ <br/>

ਅਜੀਤ ਡੈਸਕ 20-07-2025
ਗੁਰਦਾਸਪੁਰ, 19 ਜੁਲਾਈ (ਚੱਕਰਾਜਾ)-ਬਲਾਕ ਦੋਰਾਂਗਲਾ ਅੰਦਰ ਆਉਂਦੇ ਪਿੰਡ ਬਾਊਪੁਰ ਜੱਟਾਂ ਦੀ ਵਾਸੀ ਬਜ਼ੁਰਗ ਔਰਤ ਕਲਾਸ਼ੋ ਪੁੱਤਰੀ ਗੁਰਦਿਆਲ ਸਿੰਘ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੰੂ ਦਿੱਤੇ ਇਕ ਮੰਗ ਪੱਤਰ 'ਚ ਕਿਹਾ ਕਿ ਉਨ੍ਹਾਂ ਨੰੂ ਉਸ ਵਲੋਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸਰਕਾਰ ਤੋਂ ਘਰ ਬਣਾਉਣ ਲਈ ਦਿੱਤੀ ਜਾਣ ਵਾਲੀ ਗਰਾਂਟ ਲਈ ਅਪਲਾਈ ਕਰਨ ਤੋਂ ਬਾਅਦ ਸਾਲ 2018 ਵਿਚ ਉਸ ਦੀ ਗਰਾਂਟ ਮਨਜ਼ੂਰ ਹੋ ਗਈ ਸੀ, ਜਿਸ ਦਾ ਆਈ.ਨੰਬਰ 151228625 ਅਤੇ ਸਕੋਰ 0.541 ਹੈ | ਪਰ ਗਰਾਂਟ ਮਨਜ਼ੂਰ ਹੋਣ ਦੇ ਬਾਵਜੂਦ ਵੀ ਉਸ ਨੰੂ ਅੱਜ ਤੱਕ ਗਰਾਂਟ ਨਹੀਂ ਮਿਲੀ | ਅੱਜ ਅਜੀਤ ਉਪ ਦਫ਼ਤਰ ਗੁਰਦਾਸਪੁਰ ਵਿਖੇ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਦਫ਼ਤਰਾਂ ਦੇ ਚੱਕਰ ਕੱਟ ਰਹੀ ਹੈ | ਪਰ ਉਸ ਨੰੂ ਕਿਤੇ ਵੀ ਨਿਆਂ ਨਹੀਂ ਮਿਲ ਰਿਹਾ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਨਾਲ ਹੋਰ ਲੋਕਾਂ ਦੀਆਂ ਮਨਜ਼ੂਰ ਹੋਈਆਂ ਗਰਾਂਟਾਂ ਉਨ੍ਹਾਂ ਨੰੂ ਕਦੋਂ ਦੀਆਂ ਮਿਲ ਚੁੱਕੀਆਂ ਹਨ | ਪਰ ਪਤਾ ਨਹੀਂ ਉਨ੍ਹਾਂ ਨੰੂ ਕਿਉਂ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ | ਉਨ੍ਹਾਂ ਆਪਣੇ ਮੰਗ ਪੱਤਰ ਵਿਚ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਨਜ਼ੂਰ ਹੋਈ ਘਰ ਬਣਾਉਣ ਲਈ ਗਰਾਂਟ ਉਸ ਨੰੂ ਦਿਵਾਈ ਜਾਵੇ |

ਪਿਛਲੀ ਖ਼ਬਰ ਜ਼ੋਨਲ ਅਥਲੈਟਿਕਸ ਮੀਟ 'ਚੋਂ ਐੱਚ.ਆਰ.ਏ. ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ <br/> ਅਗਲੀ ਖ਼ਬਰ ਦਰਜਨਾਂ ਬਿਜਲੀ ਕਾਮਿਆਂ ਪੀ.ਐੱਸ.ਈ.ਪੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਜਥੇਬੰਦੀ ਦੀ ਮੈਂਬਰਸ਼ਿਪ ਭਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।