29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਜ਼ੋਨਲ ਅਥਲੈਟਿਕਸ ਮੀਟ 'ਚੋਂ ਐੱਚ.ਆਰ.ਏ. ਸਕੂਲ ਦੇ ਵਿਦਿਆਰਥੀਆਂ ਨੇ ਜਿੱਤੇ ਤਗਮੇ <br/>

ਅਜੀਤ ਡੈਸਕ 20-07-2025
ਗੁਰਦਾਸਪੁਰ, 19 ਜੁਲਾਈ (ਚੱਕਰਾਜਾ)-ਲਿਟਲ ਫਲਾਵਰ ਕਾਨਵੈਂਟ ਸਕੂਲ ਦੀਨਾਨਗਰ ਵਿਖੇ 30 ਅਤੇ 31 ਮਈ ਨੰੂ ਕਰਵਾਈ ਜ਼ੋਨਲ ਪੱਧਰੀ ਅਥਲੈਟਿਕਸ ਮੀਟ ਵਿਚੋਂ ਐਚ.ਆਰ.ਏ ਸਕੂਲ ਦੇ ਵਿਦਿਆਰਥੀਆਂ ਨੇ ਮੈਡਲ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਅੰਡਰ 17 ਕੈਟਾਗਰੀ ਵਿਚੋਂ ਨੌਵੀਂ ਜਮਾਤ ਦੇ ਗੁਰਵਿਸ਼ਵਾਸ ਸਿੰਘ ਨੇ ਈਵੈਂਟ ਡਿਸਕ ਥਰੋ ਵਿਚੋਂ ਚਾਂਦੀ ਅਤੇ ਹੈਮਰ ਥਰੋ ਵਿਚੋਂ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ | ਜਦੋਂ ਕਿ ਤਰਨਪ੍ਰੀਤ ਸਿੰਘ ਨੇ ਈਵੈਂਟ ਜੈਵਲਿਨ ਥਰੋ ਤੇ ਰਿਲੇਅ ਰੇਸ ਵਿਚੋਂ ਸੋਨ ਤਗਮਾ ਹਾਸਲ ਕੀਤਾ ਹੈ | ਰਣਜੋਤ ਸਿੰਘ ਨੇ ਹਾਈ ਜੰਪ ਤੇ ਰਿਲੇਅ ਦੌੜ ਵਿਚੋਂ ਸੋਨ ਤਗਮਾ, ਲਕਸ਼ਦੀਪ ਸਿੰਘ ਤੇ ਮਨਮੀਤ ਸਿੰਘ ਨੇ ਰਿਲੇਅ ਦੌੜ ਵਿਚੋਂ ਸੋਨ, ਅਨੂਪ ਨੇ ਡਿਸਕ ਥਰੋ ਵਿਚੋਂ ਕਾਂਸੇ ਦਾ ਮੈਡਲ ਹਾਸਲ ਕੀਤਾ ਹੈ | ਇਸੇ ਤਰ੍ਹਾਂ ਲੜਕੀਆਂ ਵਿਚੋਂ ਮਨਰਾਜ ਕੌਰ ਨੇ ਲੌਂਗ ਜੰਪ ਤੇ ਰਿਲੇਅ ਦੌੜ ਵਿਚੋਂ ਗੋਲਡ, ਦਸਵੀਂ ਦੀ ਗੋਬਿੰਦਪ੍ਰੀਤ ਕੌਰ ਤੇ ਅੱਠਵੀਂ ਦੀ ਡੇਜ਼ੀ ਨੇ ਰਿਲੇਅ ਦੌੜ ਵਿਚੋਂ ਗੋਲਡ, ਅੱਠਵੀਂ ਦੀ ਗਗਨਦੀਪ ਕੌਰ ਨੇ ਰਿਲੇਅ ਦੌੜ 'ਚੋਂ ਗੋਲਡ ਅਤੇ 200 ਮੀਟਰ ਦੌੜ ਵਿਚੋਂ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ | ਅੰਡਰ 19 ਕੈਟਾਗਰੀ ਵਿਚੋਂ ਨੌਵੀਂ ਜਮਾਤ ਦੀ ਮਨਮੀਤ ਕੌਰ, ਮਨਰੀਤ ਕੌਰ ਤੇ ਜੰਨਤਪ੍ਰੀਤ ਕੌਰ ਨੇ ਰਿਲੇਅ ਦੌੜ ਵਿਚੋਂ ਸੋਨ, ਜਸਮੀਤ ਕੌਰ ਨੇ 800 ਮੀਟਰ ਦੌੜ ਵਿਚੋਂ ਕਾਂਸੇ ਦਾ ਤਗਮਾ, ਬਾਰ੍ਹਵੀਂ ਜਮਾਤ ਦੀ ਹਰਮਨਪ੍ਰੀਤ ਕੌਰ ਨੇ ਰਿਲੇਅ ਦੌੜ ਤੇ ਹੈਮਰ ਥਰੋ ਵਿਚੋਂ ਸੋਨ, ਸ਼ਾਟਪੁੱਟ ਤੇ ਡਿਸਕ ਥਰੋ ਵਿਚੋਂ ਕਾਂਸੇ ਦਾ ਤਗਮਾ ਹਾਸਲ ਕੀਤਾ ਹੈ | ਵਿਦਿਆਰਥੀਆਂ ਦੀ ਇਸ ਪ੍ਰਾਪਤੀ 'ਤੇ ਸਕੂਲ ਦੇ ਚੇਅਰਮੈਨ ਹੀਰਾ ਮਨੀ ਅਗਰਵਾਲ, ਡਾਇਰੈਕਟਰ ਸੱਤਿਆ ਸੇਨ ਅਗਰਵਾਲ, ਮੈਡਮ ਆਂਚਲ ਅਗਰਵਾਲ, ਮੈਡਮ ਨੀਲੋਫ਼ਰ, ਪਿੰ੍ਰਸੀਪਲ ਡਿੰਪਲ ਸ਼ਰਮਾ ਤੇ ਮੈਡਮ ਨਵਦੀਪ ਕੌਰ ਨੇ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ |

ਪਿਛਲੀ ਖ਼ਬਰ ਲਖਬੀਰ ਸਿੰਘ ਲੋਧੀਨੰਗਲ ਨੂੰ ਮੈਨੇਜਰ ਦਵਿੰਦਰ ਸਿੰਘ ਲਾਲੀ ਨੇ ਸਾਥੀਆਂ ਸਮੇਤ ਕੀਤਾ ਸਨਮਾਨਿਤ ਅਗਲੀ ਖ਼ਬਰ ਪਾਸ ਹੋਈ ਘਰ ਬਣਾਉਣ ਦੀ ਗਰਾਂਟ ਲੈਣ ਲਈ ਬਜ਼ੁਰਗ ਔਰਤ ਨੰੂ ਹੋਣਾ ਪੈ ਰਿਹਾ ਖੱਜਲ ਖ਼ੁਆਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।