ਗੁਰਦਾਸਪੁਰ, 19 ਜੁਲਾਈ (ਚੱਕਰਾਜਾ)-ਪਿਛਲੇ 10 ਸਾਲਾਂ ਤੋਂ ਸਟੱਡੀ ਵੀਜ਼ੇ ਸਬੰਧੀ ਲਾਮਿਸਾਲ ਅਤੇ 100 ਪ੍ਰਤੀਸ਼ਤ ਨਤੀਜੇ ਦੇਣ ਵਾਲੀ ਗੁਰਦਾਸਪੁਰ ਦੀ ਇਕ ਮਾਤਰ ਸੰਸਥਾ ਸੈਵਨਸੀਜ਼ ਇਮੀਗੇ੍ਰਸ਼ਨ ਨੇ ਜੁਲਾਈ ਇਨਟੇਕ ਵਿਚ ਬਿਹਤਰੀਨ ਨਤੀਜੇ ਦਿੰਦੇ ਹੋਏ ਹਰ ਵਿਦਿਆਰਥੀ ਦਾ ਵੀਜ਼ਾ ਲਗਵਾਇਆ ਹੈ | ਬੀਤੇ ਦਿਨ ਇਕ ਹੋਰ ਵਿਦਿਆਰਥੀ ਨਵਨੀਤ ਸਿੰਘ ਵਾਸੀ ਪਿੰਡ ਬਹਾਦਰਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਵੀਜ਼ਾ ਸਿਰਫ਼ 7 ਦਿਨਾਂ ਵਿਚ ਲਗਵਾਇਆ ਹੈ | ਇਸ ਸਬੰਧੀ ਐੱਮ.ਡੀ ਕੁਲਦੀਪ ਸਿੰਘ ਖਹਿਰਾ ਨੇ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2024 ਵਿਚ +2 ਪਾਸ ਕੀਤੀ ਹੈ, ਉਨ੍ਹਾਂ ਕੋਲ ਨਵੰਬਰ ਇਨਟੇਕ ਆਸਟ੍ਰੇਲੀਆ ਅਪਲਾਈ ਕਰਨ ਦਾ ਆਖ਼ਰੀ ਮੌਕਾ ਹੈ | 2025 ਪਾਸ ਵਿਦਿਆਰਥੀ ਵੀ ਨਵੰਬਰ ਅਤੇ ਫਰਵਰੀ ਇਨਟੇਕ ਲਈ ਅਪਲਾਈ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਦਿਆਰਥੀਆਂ ਕੋਲ ਪੁਰਾਣੇ ਫ਼ੰਡ ਨਹੀਂ ਹਨ ਜਾਂ ਆਈ.ਟੀ.ਆਰ ਨਹੀਂ ਹਨ, ਉਨ੍ਹਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ, ਸੈਵਨਸੀਜ਼ ਹਰ ਵਿਦਿਆਰਥੀ ਦੀ ਸਮੱਸਿਆ ਖ਼ੁਦ ਹੱਲ ਕਰਦੀ ਹੈ | ਅਸੀਂ ਐਡਵਾਂਸ ਵਿਚ ਕਿਸੇ ਵਿਦਿਆਰਥੀ ਕੋਲੋਂ ਪੈਸਾ ਨਹੀਂ ਲੈਂਦੇ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਆਸਟ੍ਰੇਲੀਆ ਅਪਲਾਈ ਕਰਨਾ ਚਾਹੁੰਦੇ ਹਨ, ਸਿਰਫ਼ ਸੈਵਨਸੀਜ਼ ਇਮੀਗੇ੍ਰਸ਼ਨ ਹੀ ਉਹ ਸੰਸਥਾ ਹੈ ਜੋ ਸਾਰਾ ਰਿਸਕ ਖ਼ੁਦ ਲੈਂਦੀ ਹੈ | ਇੱਥੋਂ ਤੱਕ ਕਿ ਵਿਦਿਆਰਥੀਆਂ ਦੀ ਟਿਊਸ਼ਨ ਫ਼ੀਸ, ਇੰਨਸ਼ੋਰੈਂਸ, ਐਮਬੈਂਸੀ ਫ਼ੀਸ ਸਮੇਤ ਫ਼ੰਡਾਂ ਦੇ ਸਾਰੇ ਖ਼ਰਚੇ ਅਸੀਂ ਆਪਣੇ ਕੋਲੋਂ ਅਦਾ ਕਰਦੇ ਹਾਂ | ਵੀਜ਼ਾ ਆਉਣ 'ਤੇ ਹੀ ਵਿਦਿਆਰਥੀਆਂ ਕੋਲੋਂ ਪੈਸੇ ਲਏ ਜਾਂਦੇ ਹਨ | ਚਾਹਵਾਨ ਵਿਦਿਆਰਥੀ ਅੱਜ ਹੀ ਸੈਵਨਸੀਜ਼ ਇਮੀਗੇ੍ਰਸ਼ਨ ਦੇ ਦਫ਼ਤਰ ਕਾਹਨੂੰਵਾਨ ਰੋਡ ਨੇੜੇ ਵਾਹਲਾ ਇੰਡਸਟਰੀ ਵਿਖੇ ਆ ਕੇ ਵਿਜਟ ਕਰਨ ਅਤੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਪੂਰਾ ਕਰਨ |