28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਐੱਮ. ਐੱਸ. ਐੱਮ. ਈ. 31 ਜੁਲਾਈ ਤੋਂ ਪਹਿਲਾਂ ਈ. ਪੀ. ਐੱਫ. 'ਚ ਰਜਿਸਟਰੇਸ਼ਨ ਕਰਕੇ ਈ.ਐੱਲ. ਆਈ. ਯੋਜਨਾ ਦਾ ਲਾਭ ਲੈਣ-ਕਮਿਸ਼ਨਰ ਲੋਕੇਂਦਰ ਸਿੰਘ <br/>

ਅਜੀਤ ਡੈਸਕ 20-07-2025
ਅੰਮਿ੍ਤਸਰ, 19 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ੍ਰੀ ਲੋਕੇਂਦਰ ਸਿੰਘ ਕਮਿਸ਼ਨਰ ਖੇਤਰੀ ਭਵਿੱਖ ਨਿਧੀ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਦੁਆਰਾ ਪ੍ਰਵਾਨਿਤ 'ਰੁਜ਼ਗਾਰ ਿਲੰਕਡ ਪ੍ਰੋਤਸਾਹਨ ਯੋਜਨਾ' (ਈ. ਐੱਲ. ਆਈ.) ਦਾ ਐੱਮ.ਐੱਸ.ਐੱਮ. ਈ. ਨੂੰ 31 ਜੁਲਾਈ ਤੋਂ ਪਹਿਲਾਂ ਲਾਭ ਲੈਣ ਦੀ ਅਪੀਲ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਉਦੇਸ਼ ਸਾਰੇ ਖੇਤਰਾਂ, ਖਾਸ ਕਰਕੇ ਨਿਰਮਾਣ ਖੇਤਰ 'ਚ ਰੁਜ਼ਗਾਰ ਪੈਦਾ ਕਰਨ, ਹੁਨਰ ਵਿਕਾਸ ਅਤੇ ਸਮਾਜਿਕ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ | ਇਸ ਯੋਜਨਾ ਦੇ ਤਹਿਤ ਪਹਿਲੀ ਵਾਰ ਨੌਕਰੀ ਲੱਭਣ ਵਾਲਿਆਂ ਨੂੰ ਇਕ ਮਹੀਨੇ ਦੀ ਤਨਖਾਹ (15,000 ਤੱਕ) ਦੇ ਬਰਾਬਰ ਪ੍ਰੋਤਸਾਹਨ ਦਿੱਤੇ ਜਾਣਗੇ | ਇਸਦੇ ਨਾਲ ਹੀ ਰੁਜ਼ਗਾਰਦਾਤਾਵਾਂ ਨੂੰ ਵੀ ਵਾਧੂ ਰੁਜ਼ਗਾਰ ਪੈਦਾ ਕਰਨ ਲਈ ਪ੍ਰੋਤਸਾਹਨ ਮਿਲਣਗੇ, ਜੋ ਕਿ ਦੋ ਸਾਲਾਂ ਲਈ ਜਾਰੀ ਰਹੇਗਾ, ਅਤੇ ਨਿਰਮਾਣ ਖੇਤਰ ਨੂੰ ਚਾਰ ਸਾਲਾਂ ਲਈ ਵਧੇ ਹੋਏ ਲਾਭ ਮਿਲਣਗੇ | ਕਮਿਸ਼ਨਰ ਸ੍ਰੀ ਲੋਕੇਂਦਰ ਸਿੰਘ ਨੇ ਕਿਹਾ ਕਿ 99,446 ਕਰੋੜ ਦੇ ਕੁੱਲ ਬਜਟ ਨਾਲ ਈ. ਐੱਲ. ਆਈ. ਯੋਜਨਾ ਦਾ ਉਦੇਸ਼ ਦੋ ਸਾਲਾਂ 'ਚ 3.5 ਕਰੋੜ ਨੌਕਰੀਆਂ ਪੈਦਾ ਕਰਨਾ ਹੈ | ਇਨ੍ਹਾਂ ਨੌਕਰੀਆਂ 'ਚੋਂ 1.92 ਕਰੋੜ ਲਾਭਪਾਤਰੀ ਪਹਿਲੀ ਵਾਰ ਕਾਰਜਬਲ 'ਚ ਸ਼ਾਮਲ ਹੋਣਗੇ | ਇਹ ਸਕੀਮ 1 ਅਗਸਤ 2025 ਤੋਂ 31 ਜੁਲਾਈ 2027 ਤੱਕ ਪੈਦਾ ਹੋਈਆਂ ਨੌਕਰੀਆਂ 'ਤੇ ਲਾਗੂ ਹੋਵੇਗੀ |

ਪਿਛਲੀ ਖ਼ਬਰ ਤਿੱਬੜੀ ਛਾਉਣੀ ਦੇ ਸੀਵਰੇਜ ਦਾ ਪਾਣੀ ਕਿਸਾਨਾਂ ਦੇ ਖੇਤਾਂ 'ਚ ਜਾਣ ਕਾਰਨ ਫੈਲੀ ਭੈੜੀ ਬਦਬੂ <br/> ਅਗਲੀ ਖ਼ਬਰ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਵਲੋਂ ਪਿੰਡ ਢਡਿਆਲਾ ਨਜ਼ਾਰਾ 'ਚ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।