28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਏ.ਵੀ.ਐੱਮ. ਸਕੂਲ ਬਟਾਲਾ ਵਿਖੇ ਵਿੱਦਿਅਕ ਪ੍ਰਦਰਸ਼ਨੀ ਲਗਾਈ <br/>

ਅਜੀਤ ਡੈਸਕ 20-07-2025
ਬਟਾਲਾ, 19 ਜੁਲਾਈ (ਸਤਿੰਦਰ ਸਿੰਘ)-ਏ.ਵੀ.ਐੱਮ. ਸੀਨੀਅਰ ਸੈਕੰਡਰੀ ਸਕੂਲ ਠਠਿਆਰੀ ਗੇਟ ਬਟਾਲਾ ਵਿਚ ਇਕ ਵਿਦਿਅਕ ਪ੍ਰਦਰਸ਼ਨੀ ਲਗਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਵੱਖ-ਵੱਖ ਵਿਸ਼ਿਆਂ 'ਤੇ ਮਾਡਲ ਅਤੇ ਚਾਰਟ ਤਿਆਰ ਕੀਤੇ | ਇਸ ਮੌਕੇ ਸੁਰਿਦਰ ਸਿੰਘ ਗੋਰੀਆ, ਐੱਸਐੱਚਓ ਟਰੈਫਿਕ ਪੁਲਿਸ ਅਤੇ ਡਾ. ਸੁਨੀਲ ਜੋਸ਼ੀ, ਬਾਲ ਸੁਰੱਖਿਆ ਅਧਿਕਾਰੀ ਮੁੱਖ ਮਹਿਮਾਨ ਵਜੋਂ ਵਿਦਿਆਰਥੀਆਂ ਨੂੰ ਸਨਮਾਨਿਤ ਤੇ ਉਤਸ਼ਾਹਿਤ ਕਰਨ ਲਈ ਮੌਜੂਦ ਸਨ | ਸਕੂਲ ਪਿ੍ੰਸੀਪਲ ਰਿਤੂ ਮਹਾਜਨ ਨੇ ਵੀ ਬੱਚਿਆਂ ਨੂੰ ਇਸ ਪ੍ਰਦਰਸ਼ਨੀ ਵਿਚ ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਹੋਰ ਵੀ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ | ਸਕੂਲ ਪ੍ਰਬੰਧਕ ਕਮੇਟੀ ਦੇ ਮੁਖੀ ਜਗਤਪਾਲ ਮਹਾਜਨ ਨੇ ਦੱਸਿਆ ਕਿ ਸਾਡੇ ਸਕੂਲ ਵਿਚ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵਿੱਚ ਚੰਗੇ ਪ੍ਰਦਰਸ਼ਨ ਲਈ ਸ਼ਾਮ ਨੂੰ ਕੋਚਿੰਗ ਦਿੱਤੀ ਜਾ ਰਹੀ ਹੈ | ਇੱਥੋਂ ਕੋਚਿੰਗ ਲੈ ਕੇ ਬੱਚੇ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣਾ, ਮਾਪਿਆਂ ਤੇ ਸਕੂਲ ਦਾ ਨਾਂਅ ਰੌਸ਼ਨ ਕਰ ਰਹੇ ਹਨ | ਇਸ ਮੌਕੇ ਕਮੇਟੀ ਮੈਂਬਰ ਸੰਜੀਵ ਗੈਂਦ, ਵਿਕਰਮ ਚੋਪੜਾ, ਰਾਜਪਾਲ ਸ਼ਰਮਾ, ਰਵਿੰਦਰ ਸੋਨੀ, ਸੰਜੀਵ ਮਹਿਤਾ, ਅਖਿਲ ਮਲਹੋਤਰਾ, ਸੋਨੂੰ ਚੌਹਾਨ, ਕਰਮਜੀਤ ਜੰਬਾ, ਏ.ਐੱਸ.ਆਈ. ਕਮਲ ਕੁਮਾ, ਏ.ਐੱਸ.ਆਈ. ਰਣਜੀਤ ਸਿੰਘ ਬਾਜਵਾ, ਹਵਾਲਦਾਰ ਸ਼ਮਸ਼ੇਰ ਸਿੰਘ, ਕੁਲਵਿੰਦਰ ਸਿੰਘ ਸੋਸ਼ਲ ਮੀਡੀਆ ਇੰਚਾਰਜ ਟਰੈਫਿਕ ਪੁਲਿਸ ਬਟਾਲਾ ਵੀ ਮੌਜੂਦ ਸਨ |

ਪਿਛਲੀ ਖ਼ਬਰ ਜਥੇਦਾਰ ਲੰਗਾਹ ਦੇ ਜ਼ਿਲ੍ਹਾ ਪ੍ਰਧਾਨ ਬਣਨ ਨਾਲ ਅਕਾਲੀ ਦਲ ਹੋਇਆ ਮਜ਼ਬੂਤ-ਸੁਰਿੰਦਰ ਬਾਂਸਲ <br/> ਅਗਲੀ ਖ਼ਬਰ ਵਿਧਾਇਕ ਸ਼ੈਰੀ ਕਲਸੀ ਨੇ ਵਾਰਡ ਨੰਬਰ 49 ਵਿਚ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।