ਨੌਸ਼ਹਿਰਾ ਮੱਝਾ ਸਿੰਘ, 18 ਜੁਲਾਈ (ਤਰਸੇਮ ਸਿੰਘ ਤਰਾਨਾ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਹੇਠ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਸਰਗਰਮ ਵਰਕਰਾਂ ਵਲੋਂ ਅੱਜ ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਮੂਹਰੇ ਕਰੀਬ ਇਕ ਘੰਟਾ ਰੋਸ ਧਰਨਾ ਦੇ ਕੇ ਆਪਣੇ ਮਜ਼ਦੂਰ ਸਾਥੀ ਨਾਲ ਹੋਈ ਮਾਰਕੁੱਟ ਖ਼ਿਲਾਫ਼ ਪੁਲਿਸ ਕਾਰਵਾਈ ਤੁਰੰਤ ਕਰਨ ਦੀ ਮੰਗ ਕੀਤੀ | ਪੁਲਿਸ ਨੂੰ ਲਿਖਵਾਏ ਬਿਆਨ ਵਿਚ ਰਜਿੰਦਰ ਮਸੀਹ ਪੁੱਤਰ ਬੀਰਾ ਮਸੀਹ ਵਾਸੀ ਛੀਨਾ ਰੇਲਵਾਲਾ 'ਚ ਦੱਸਿਆ ਕਿ ਬੀਤੇ ਦਿਨੀਂ ਪਿੰਡ ਛੀਨਾ ਰੇਲਵਾਲਾ ਵਿਖੇ ਸਾਂਝੇ ਪੰਚਾਇਤੀ ਥਾਂ 'ਤੇ ਕਬਜ਼ੇ ਸਬੰਧੀ ਪਿੰਡ ਦੇ ਕੁਝ ਵਿਅਕਤੀਆਂ ਨਾਲ ਝਗੜ ਹੋਇਆ ਸੀ, ਜਿਨਾਂ ਨੇ ਰੰਜਿਸ਼ ਤਹਿਤ ਕਸਬਾ ਨੌਸ਼ਹਿਰਾ ਮੱਝਾ ਸਿੰਘ ਵਿਖੇ ਸ਼ਾਮ ਮੌਕੇ ਉਪਰੋਕਤ ਝਗੜਾ ਕਰਨ ਵਾਲੇ 4 ਵਿਅਕਤੀਆਂ ਨੇ ਮੇਰੀ ਮਾਰਕੁੱਟ ਕੀਤੀ ਸੀ | ਪੁਲਿਸ ਚੌਕੀ ਨੌਸ਼ਹਿਰਾ ਮੱਝਾ ਸਿੰਘ ਵਿਖੇ ਸ਼ਿਕਾਇਤਕਰਤਾ ਰਜਿੰਦਰ ਮਸੀਹ ਪੁੱਤਰ ਬੀਰਾ ਮਸੀਹ ਦੇ ਬਿਆਨ ਦਰਜ ਕਰ ਕੇ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਮੌਕੇ ਵਿਜੇ ਕੁਮਾਰ ਸੋਹਲ ਸਕੱਤਰ ਪੰਜਾਬ ਮੁਕਤੀ ਮੋਰਚਾ, ਪ੍ਰੇਮ ਮਸੀਹ ਸੋਨਾ ਜ਼ਿਲ੍ਹਾ ਪ੍ਰਧਾਨ ਭੱਠਾ ਮਜ਼ਦੂਰ ਯੂਨੀਅਨ, ਲਾਲ ਮਸੀਹ ਛੀਨਾ, ਸੁਖਦੇਵ ਮਸੀਹ ਬਿੱਟਾ ਅਠਵਾਲ, ਰਤਨ ਸਿੰਘ ਬੋਪਾਰਾਏ, ਜੋਗਿੰਦਰਪਾਲ ਲੇਹਲ, ਹੀਰਾ ਮਸੀਹ ਧਰਮਕੋਟ, ਮੇਜਰ ਮਸੀਹ ਦਬੁਰਜੀ, ਮੁਖ਼ਤਾਰ ਮਸੀਹ ਛੀਨਾ, ਪਿੰਟਾ ਭਰਥਵਾਲ, ਬੀਬੀ ਵੀਨਾ ਡਡਵਾਂ, ਬੀਬੀ ਪ੍ਰਵੀਨ ਕੰਗ, ਕਵਲਜੀਤ ਕੌਰ, ਬੀਬੀ ਸ਼ੀਤਲ ਕੌਰ, ਸੁਖਦੇਵ ਸਿੰਘ ਜਾਪੂਵਾਲ ਅਤੇ ਦਲਬੀਰ ਭੋਲਾ ਜ਼ਿਲ੍ਹਾ ਪ੍ਰਧਾਨ ਮਜ਼ਦੂਰ ਮੁਕਤੀ ਮੋਰਚਾ ਗੁਰਦਾਸਪੁਰ ਸਮੇਤ ਹੋਰ ਵੱਖ-ਵੱਖ ਮਜ਼ਦੂਰ ਜਥੇਬੰਦੀਆਂ ਦੇ ਆਗੂ ਤੇ ਵਰਕਰ ਹਾਜ਼ਰ ਸਨ |