ਸ਼ਾਹਪੁਰ ਕੰਢੀ, 17 ਜੁਲਾਈ (ਰਣਜੀਤ ਸਿੰਘ)-ਪਸ਼ੂ ਪਾਲਣ ਵਿਭਾਗ ਵਲੋਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਿ੍ੰਸੀਪਲ ਅਰੁਨਾ ਕੁਮਾਰੀ ਦੀ ਅਗਵਾਈ ਹੇਠ ਜਾਨਵਰਾਂ ਤੋਂ ਮਨੁੱਖਾਂ ਨੰੂ ਲੱਗਣ ਵਾਲੀ ਬਿਮਾਰੀ ਹਲਕਾਅ ਵਿਸ਼ੇ 'ਤੇ ਭਾਸ਼ਨ ਮੁਕਾਬਲੇ ਕਰਵਾਏ ਗਏ | ਇਸ ਭਾਸ਼ਣ ਮੁਕਾਬਲੇ ਵਿਚ ਲਗਪਗ 25 ਵਿਦਿਆਰਥੀਆਂ ਨੇ ਹਿੱਸਾ ਲਿਆ | ਜਿਨ੍ਹਾਂ 'ਚੋਂ ਖ਼ੁਸ਼ਬੂ ਨੇ ਪਹਿਲਾ, ਸੀਆ ਨੇ ਦੂਜਾ ਅਤੇ ਸ਼ਿਵਾਂਗੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਖ਼ੁਸ਼ਬੂ ਨੇ ਆਪਣੇ ਭਾਸ਼ਣ ਵਿਚ ਹਲਕਾਅ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਦੱਸਿਆ ਕਿ ਇਹ ਰੋਗ ਕਿਸ ਤਰ੍ਹਾਂ ਮਨੁੱਖਾਂ ਵਿਚ ਫੈਲਦਾ ਹੈ | ਇਸ ਦੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ | ਮੰਚ ਦਾ ਸੰਚਾਲਨ ਰਾਜੀਵ ਗੁਪਤਾ ਵਲੋਂ ਨਿਭਾਇਆ ਗਿਆ | ਪਸ਼ੂ ਪਾਲਨ ਵਿਭਾਗ ਦੇ ਅਧਿਕਾਰੀ ਡਾ: ਧਵਨ, ਡਾ: ਸਮੇਸ਼, ਡਾ: ਯਾਮੀ, ਡਾ: ਸਾਖ਼ਸ਼ੀ, ਡਾ: ਕਵਿਤਾ, ਡਾ: ਅੰਕੁਰ ਆਦਿ ਨੇ ਵਿਦਿਆਰਥੀਆਂ ਨੰੂ ਮਹੱਤਵਪੂਰਨ ਜਾਣਕਾਰੀ ਦਿੱਤੀ ਅਤੇ ਮੁਕਾਬਲੇ ਵਿਚ ਜੇਤੂ ਵਿਦਿਆਰਥੀਆਂ ਨੰੂ ਸਨਮਾਨਿਤ ਕੀਤਾ | ਇਸ ਮੌਕੇ ਮਨਪ੍ਰੀਤ ਸਿੰਘ, ਦੀਪਕ ਕੁਮਾਰ, ਵਿਜੇ ਭਾਰਤੀ ਆਦਿ ਹਾਜ਼ਰ ਸਨ |