25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਸ਼ਿਮਲਾ ਪਹਾੜੀ ਦੇ ਅਵਾਰਾਗਰਦੀ ਕਰਨ ਵਾਲੇ ਪੁਲਿਸ ਨੇ ਚੁੱਕੇ

ਅਜੀਤ ਡੈਸਕ 18-07-2025
ਪਠਾਨਕੋਟ, 17 ਜੁਲਾਈ (ਵਿਨੋਦ)-ਪਠਾਨਕੋਟ ਪੁਲਿਸ ਵਲੋਂ ਸ਼ਿਮਲਾ ਪਹਾੜੀ ਦੇ ਆਵਾਰਾਗਰਦੀ ਕਰਨ ਦੇ ਦੋਸ਼ ਵਿਚ ਸੱਤ-ਅੱਠ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੈਫ਼ਿਕ ਇੰਚਾਰਜ ਬ੍ਰਹਮ ਦੱਤ ਨੇ ਦੱਸਿਆ ਐਸ.ਐਸ.ਪੀ. ਪਠਾਨਕੋਟ ਦੇ ਨਿਰਦੇਸ਼ਾਂ ਅਨੁਸਾਰ ਜਿਹੜੇ ਯੁਵਕ ਪਾਰਕਾਂ ਵਿਚ ਆਵਾਰਾਗਰਦੀ ਕਰਦੇ ਹਨ ਜਾਂ ਵਿਹਲੇ ਬੈਠ ਕੇ ਨਸ਼ੇ ਕਰਦੇ ਹਨ, ਉਨ੍ਹਾਂ ਦੀ ਧੜ ਪਕੜ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਅੱਜ ਸ਼ਿਮਲਾ ਪਹਾੜੀ ਤੋਂ ਸੱਤ ਤੋਂ ਅੱਠ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿਨ੍ਹਾਂ ਨੂੰ ਐਸ.ਐਚ.ਓ. ਦੇ ਹਵਾਲੇ ਕਰ ਦਿੱਤਾ ਗਿਆ ਹੈ ਤੇ ਅਗਲੀ ਕਾਨੂੰਨੀ ਕਾਰਵਾਈ ਐਸ.ਐਚ.ਓ. ਜਾਂਚ ਦੇ ਬਾਅਦ ਕਰਨਗੇ, ਉਨ੍ਹਾਂ ਨੌਜਵਾਨਾਂ ਨੂੰ ਮੈਸੇਜ ਦਿੱਤਾ ਹੈ ਕਿ ਪਾਰਕਾਂ ਸੈਰ ਕਰਨ ਲਈ ਬਣੀਆਂ ਹੋਈਆਂ ਹਨ, ਜਿਹੜਾ ਵੀ ਨੌਜਵਾਨ ਪਾਰਕਾਂ 'ਚ ਆਵਾਰਾਗਰਦੀ ਜਾਂ ਨਸ਼ਾ ਕਰਦਾ ਪਾਇਆ ਗਿਆ ਉਸ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |
ਪਿਛਲੀ ਖ਼ਬਰ ਪਸ਼ੂ ਪਾਲਣ ਵਿਭਾਗ ਨੇ ਭਾਸ਼ਨ ਮੁਕਾਬਲੇ ਕਰਵਾਏ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਨਲੰੂਗਾ ਵਿਖੇ ਪਹੁੰਚਣ 'ਤੇ ਬੱਚਿਆਂ ਨੂੰ ਕੀਤਾ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।